ਘਰ ‘ਚ ਇਦਾਂ ਬਣਾਓ ਕਟਹਲ ਦਾ ਟੇਸਟੀ ਅਚਾਰ?

ਗਰਮੀਆਂ ਦਾ ਮੌਸਮ ਆਉਂਦਿਆਂ ਹੀ ਲੋਕ ਅਚਾਰ ਬਣਾਉਣ ਵਿੱਚ ਰੁੱਝ ਜਾਂਦੇ ਹਨ

Published by: ਏਬੀਪੀ ਸਾਂਝਾ

ਪਿੰਡ ਅਤੇ ਛੋਟੇ ਸ਼ਹਿਰਾਂ ਵਿੱਚ ਤਾਂ ਨਾਨਾ-ਨਾਨੀ, ਦਾਦਾ-ਦਾਦੀ, ਹਾਊਸ ਵਾਈਫ ਸਾਰੇ ਬਜ਼ਾਰ ਦੀ ਥਾਂ ਘਰ ਵਿੱਚ ਹੀ ਅਚਾਰ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਇਹ ਅਚਾਰ ਨਾ ਸਿਰਫ ਖਾਣ ਵਿੱਚ ਸੁਆਦ ਲੱਗਦਾ ਹੈ ਸਗੋਂ ਹਾਈਜੈਨਿਕ ਅਤੇ ਸੁਰੱਖਿਅਤ ਵੀ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਕਟਹਲ ਨੂੰ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਹੁਣ ਇਸ ਨੂੰ ਨਮਕ ਅਤੇ 1 ਛੋਟਾ ਚਮਚ ਹਲਦੀ ਪਾਊਡਰ ਪਾ ਕੇ ਪਾਣੀ ਵਿੱਚ ਉਬਾਲ ਲਓ ਤੇ ਫਿਰ ਇਸ ਨੂੰ ਕੱਢ ਕੇ ਠੰਡਾ ਹੋਣ ਦਿਓ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਸਰ੍ਹੋਂ ਦੇ ਬੀਜ, ਸੌਂਫ ਅਤੇ ਮੇਥੀ ਦੇ ਬੀਜ ਨੂੰ ਸੁੱਕਾ ਭੁੰਨੋ, ਜਦੋਂ ਤੱਕ ਖੁਸ਼ਬੂ ਨਾ ਆਉਣ ਲੱਗ ਜਾਵੇ ਤਾਂ ਫਿਰ ਇਨ੍ਹਾਂ ਮਸਾਲਿਆਂ ਨੂੰ ਦਰਦਰਾ ਪੀਸ ਲਓ

Published by: ਏਬੀਪੀ ਸਾਂਝਾ

ਫਿਰ ਸਰ੍ਹੋਂ ਦੇ ਤੇਲ ਨੂੰ ਗਰਮ ਕਰੋ, ਜਦੋਂ ਤੱਕ ਉਹ ਧੂੰਆਂ ਛੱਡਣ ਲੱਗੇ, ਉਸ ਤੋਂ ਬਾਅਦ ਥੋੜਾ ਠੰਡਾ ਹੋਣ

Published by: ਏਬੀਪੀ ਸਾਂਝਾ

ਠੰਡੇ ਤੇਲ ਵਿੱਚ ਪਿਸੇ ਹੋਏ ਮਸਾਲੇ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਕਲੌਂਜੀ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਸਿਰਕਾ ਪਾ ਕੇ ਮਸਾਲੇ ਵਿੱਚ ਮਿਲਾਓ

Published by: ਏਬੀਪੀ ਸਾਂਝਾ

ਕਟਹਲ ਦੇ ਟੁਕੜਿਆਂ ਨੂੰ ਤਿਆਰ ਮਸਾਲੇ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਤੁਹਾਡਾ ਅਚਾਰ ਬਣ ਕੇ ਤਿਆਰ ਹੋ ਗਿਆ

Published by: ਏਬੀਪੀ ਸਾਂਝਾ