ਪਨੀਰ ਇੱਕ ਪੌਸ਼ਟਿਕ ਡੇਅਰੀ ਪ੍ਰੋਡਕਟ ਹੈ, ਜੋ ਦੁੱਧ ਤੋਂ ਬਣਦਾ ਹੈ ਇਸ ਨੂੰ ਰੋਜ਼ ਖਾਣ ਨਾਲ ਸਰੀਰ ਨੂੰ ਕਈ ਨਿਊਟ੍ਰੀਐਂਟਸ ਮਿਲਦੇ ਹਨ ਅਕਸਰ ਅਸੀਂ ਘਰਾਂ ਵਿੱਚ ਦੁੱਧ ਫਟਣ ਤੋਂ ਬਾਅਦ ਪਨੀਰ ਬਣਾ ਲੈਂਦੇ ਹਾਂ ਪਨੀਰ ਬਣਾਉਣ ਵੇਲੇ ਇੱਕ ਹੋਰ ਚੀਜ਼ ਫਾਇਦੇਮੰਦ ਬਣ ਜਾਂਦੀ ਹੈ ਇਹ ਕੋਈ ਹੋਰ ਚੀਜ਼ ਨਹੀਂ ਸਗੋਂ ਪਨੀਰ ਦਾ ਪਾਣੀ ਹੈ ਇਸ ਲਿਕਵਿਡ ਨੂੰ ਵ੍ਹੇ ਵਾਟਰ ਵੀ ਕਹਿੰਦੇ ਹਨ ਇਹ ਲਿਕਵਿਡ ਹਲਕਾ ਪੀਲੇ ਰੰਗ ਅਤੇ ਥੋੜਾ ਜਿਹਾ ਥਿਕ ਹੁੰਦਾ ਹੈ ਇਸ ਦੀ ਵਰਤੋਂ ਤੁਸੀਂ ਆਟਾ ਗੁੰਨਣ ਵੇਲੇ ਜਾਂ ਜੂਸ ਵਿੱਚ ਮਿਲਾ ਕੇ ਕਰ ਸਕਦੇ ਹੋ ਇਸ ਪਨੀਰ ਦੇ ਪਾਣੀ ਨੂੰ ਤੁਸੀਂ ਇੰਡੀਅਨ ਗ੍ਰੇਵੀ ਵਿੱਚ ਵੀ ਵਰਤ ਸਕਦੇ ਹੋ ਇਸ ਪਨੀਰ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲਾਂ ਦੀ ਚਮਕ ਅਤੇ ਮਜਬੂਤੀ ਵਧਦੀ ਹੈ