ਗਰਮੀਆਂ 'ਚ ਠੰਢਾ ਦੁੱਧ ਪੀਣ ਦੇ ਹਨ ਗ਼ਜ਼ਬ ਦੇ ਫਾਇਦੇ



ਦੁੱਧ ਨੂੰ ਸੰਪੂਰਨ ਭੋਜਨ ਵੀ ਕਿਹਾ ਜਾਂਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਸਿਹਤ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹਨ।



ਸਿਹਤ ਮਾਹਿਰਾਂ ਅਨੁਸਾਰ ਹਰ ਉਮਰ ਦੇ ਲੋਕਾਂ ਨੂੰ ਦੁੱਧ ਪੀਣਾ ਚਾਹੀਦਾ ਹੈ



ਇਕ ਕੱਪ ਦੁੱਧ ਤੋਂ ਸਰੀਰ ਨੂੰ 2 ਫੀਸਦੀ ਹੈਲਦੀ ਫੈਟ, 100 ਤੋਂ 120 ਕੈਲੋਰੀ, 8 ਗ੍ਰਾਮ ਪ੍ਰੋਟੀਨ, 12 ਗ੍ਰਾਮ ਕਾਰਬੋਹਾਈਡ੍ਰੇਟ ਅਤੇ 12 ਗ੍ਰਾਮ ਕੁਦਰਤੀ ਸ਼ੂਗਰ ਮਿਲ ਸਕਦੀ ਹੈ



ਪਰ ਗਰਮੀਆਂ ਦੇ ਮੌਸਮ ਵਿੱਚ ਇੱਕ ਗੱਲ ਅਕਸਰ ਲੋਕਾਂ ਦੇ ਦਿਮਾਗ ਵਿੱਚ ਆਉਂਦੀ ਹੈ ਕਿ ਕੀ ਇਸ ਮੌਸਮ ਵਿੱਚ ਉਹ ਠੰਡਾ ਦੁੱਧ ਪੀ ਸਕਦੇ ਹਨ?



ਡਾ. ਮਨੀਸ਼ ਮਹੇਸ਼ਵਰੀ, ਸਲਾਹਕਾਰ - ਇੰਟਰਨਲ ਮੈਡੀਸਨ, ਨਰਾਇਣ ਹਸਪਤਾਲ ਅਹਿਮਦਾਬਾਦ ਦਾ ਕਹਿਣਾ ਹੈ ਕਿ ਦੁੱਧ ਕੈਲਸ਼ੀਅਮ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਇੱਕ ਸੰਪੂਰਨ ਖੁਰਾਕ ਹੈ



ਗਰਮੀਆਂ 'ਚ ਤੁਸੀਂ ਦੁੱਧ ਦਾ ਸੇਵਨ ਗਰਮ ਜਾਂ ਠੰਡਾ ਦੋਵੇਂ ਹੀ ਕਰ ਸਕਦੇ ਹੋ ਪਰ ਠੰਡੇ ਦੁੱਧ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ।



ਗਰਮੀਆਂ ਵਿੱਚ ਅਕਸਰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਠੰਡੇ ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ



ਗਰਮੀਆਂ ਵਿੱਚ ਅਕਸਰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਠੰਡੇ ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ