ਸਿਰਫ ਸਿਗਰਟਨੋਸ਼ੀ ਹੀ ਨਹੀਂ ਸਗੋਂ ਹੋਰ ਕਾਰਨ ਵੀ ਫੇਫੜਿਆਂ ਦੇ ਕੈਂਸਰ ਲਈ ਜ਼ਿੰਮੇਵਾਰ ਹਨ। ਜਿਸ ਵਿੱਚ ਵਾਤਾਵਰਣ ਅਤੇ ਜੈਨੇਟਿਕਸ ਵੀ ਸ਼ਾਮਲ ਹਨ।



ਹਾਲਾਂਕਿ, ਜੇਕਰ ਫੇਫੜਿਆਂ ਵਿੱਚ ਦਿਖਾਈ ਦੇਣ ਵਾਲੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਲਿਆ ਜਾਵੇ ਤਾਂ ਇਸ ਬਿਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਬਚਿਆ ਜਾ ਸਕਦਾ ਹੈ।



ਜੇਕਰ ਸਰੀਰ 'ਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਚੈੱਕਅਪ ਕਰਵਾਓ।



ਜੇਕਰ ਲਗਾਤਾਰ ਖੰਘ ਰਹਿੰਦੀ ਹੈ ਅਤੇ ਸਮੇਂ ਦੇ ਨਾਲ ਖੰਘ ਦੀ ਹਾਲਤ ਵਿਗੜਦੀ ਜਾ ਰਹੀ ਹੈ।



ਇਸ ਤੋਂ ਇਲਾਵਾ ਖੰਘ ਤੋਂ ਬਾਅਦ ਖੂਨ ਦਾ ਵਗਣਾ ਜਾਂ ਬਲਗ਼ਮ ਦਾ ਨਿਕਲਣਾ ਨਜ਼ਰ ਆਵੇ ਤਾਂ ਬਿਨ੍ਹਾਂ ਦੇਰੀ ਕੀਤੇ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ।



ਇਸ ਤੋਂ ਇਲਾਵਾ ਜੇਕਰ ਤੇਜ਼ ਸਾਹ ਲੈਣ, ਖੰਘਣ ਤੇ ਹੱਸਣ ਵੇਲੇ ਵੀ ਛਾਤੀ ਵਿੱਚ ਦਰਦ ਮਹਿਸੂਸ ਹੋਵੇ ਅਤੇ ਬਿਨ੍ਹਾਂ ਕਿਸੇ ਕਾਰਨ ਦੇ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ।



ਹਰ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ। ਇਸ ਦਾ ਕਾਰਨ ਫੇਫੜਿਆਂ ਦੀ ਲਾਗ ਅਕਸਰ ਹੁੰਦੀ ਹੈ। ਬ੍ਰੌਨਕਾਈਟਸ, ਨਿਮੋਨੀਆ ਦੀ ਤਰ੍ਹਾਂ, ਇਹ ਇੱਕ ਵਾਰ ਹੋ ਜਾਣ ਤੇ ਠੀਕ ਨਹੀਂ ਹੁੰਦੇ ਅਤੇ ਵਾਰ-ਵਾਰ ਵਾਪਸ ਆਉਂਦੇ ਹਨ।



ਸਾਹ ਲੈਣ ਨਾਲ ਸੀਨੇ ਵਿਚ ਗੂੰਜਣ ਦੀ ਆਵਾਜ਼ ਆਉਣ ਲੱਗੇ। ਇਸ ਤੋਂ ਇਲਾਵਾ ਆਵਾਜ਼ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਤਾਂ ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।



ਅਮਰੀਕਨ ਕੈਂਸਰ ਸੋਸਾਇਟੀ ਦੇ ਅਨੁਸਾਰ, ਜੇਕਰ ਫੇਫੜਿਆਂ ਦਾ ਕੈਂਸਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਰਿਹਾ ਹੈ, ਤਾਂ ਇਹ ਲੱਛਣ ਦਿਖਾਈ ਦਿੰਦੇ ਹਨ।



ਫੇਫੜਿਆਂ ਦਾ ਕੈਂਸਰ ਦਿਮਾਗੀ ਪ੍ਰਣਾਲੀ 'ਚ ਤਬਦੀਲੀਆਂ ਦਾ ਕਾਰਨ ਬਣਦਾ ਹੈ। ਜਿਸ ਕਾਰਨ ਹੱਥਾਂ-ਪੈਰਾਂ ਵਿਚ ਕਮਜ਼ੋਰੀ, ਸਿਰਦਰਦ ਅਤੇ ਸੁੰਨ ਹੋਣ ਦੀ ਭਾਵਨਾ ਹੁੰਦੀ ਹੈ। ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ ਜਾਂ ਸਰੀਰ ਨੂੰ ਸੰਤੁਲਨ ਬਣਾਉਣ ਵਿੱਚ ਮੁਸ਼ਕਲ ਆਉਂਦੀ ਹੈ।