ਨਹੀਂ ਘੱਟ ਹੋ ਰਿਹਾ ਵਜ਼ਨ ਤਾਂ ਪਹਿਲਾਂ ਜਾਣ ਲਓ ਕਿਤੇ ਇਸ ਬਿਮਾਰੀ ਦੇ ਤਾਂ ਨਹੀਂ ਸ਼ਿਕਾਰ



ਅੱਜ ਦੇ ਸਮੇਂ ਵਿੱਚ ਭਾਰ ਘਟਾਉਣਾ ਸਭ ਤੋਂ ਮੁਸ਼ਕਲ ਚੁਣੌਤੀ ਬਣ ਗਿਆ ਹੈ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ।



ਕੁਝ ਲੋਕ ਭਾਰ ਘਟਾਉਣ ਲਈ ਬਹੁਤ ਜ਼ਿਆਦਾ ਕਸਰਤ ਅਤੇ ਡਾਈਟਿੰਗ ਵੀ ਕਰਦੇ ਹਨ।



ਮਸ਼ਹੂਰ ਨਿਊਟ੍ਰੀਸ਼ਨਿਸਟ ਨਮਾਮੀ ਅਗਰਵਾਲ ਦਾ ਕਹਿਣਾ ਹੈ ਕਿ ਭਾਰ ਘੱਟ ਨਾ ਹੋਣ ਲਈ ਕਈ ਕਾਰਕ ਜ਼ਿੰਮੇਵਾਰ ਹੋ ਸਕਦੇ ਹਨ



ਆਓ ਜਾਣਦੇ ਹਾਂ ਕਿ ਕਿਹੜੇ ਖੂਨ ਦੇ ਟੈਸਟ ਤੁਹਾਡੇ ਭਾਰ ਘਟਾਉਣ ਦੇ ਸਫ਼ਰ ਬਾਰੇ ਸਹੀ ਦੱਸ ਸਕਦੇ ਹਨ



ਮਾਹਿਰਾਂ ਅਨੁਸਾਰ ਸੋਜ ਵੀ ਭਾਰ ਘਟਾਉਣ ਵਿੱਚ ਮੁਸ਼ਕਲ ਪੈਦਾ ਕਰਦੀ ਹੈ। ਸਰੀਰ ਵਿੱਚ ਸੋਜ ਦੀ ਸਮੱਸਿਆ ਦਾ ਪਤਾ ਲਗਾਉਣ ਲਈ ਸੀ-ਰਿਐਕਟਿਵ ਪ੍ਰੋਟੀਨ (CRP) ਟੈਸਟ ਦੀ ਸਿਫਾਰਸ਼ ਕੀਤੀ ਜਾਂਦੀ ਹੈ



ਜਿਨ੍ਹਾਂ ਲੋਕਾਂ ਨੂੰ ਥਾਇਰਾਈਡ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਵੀ ਭਾਰ ਘਟਾਉਣ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ



ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਨਾਲ ਵੀ ਭਾਰ ਘਟਾਉਣ ਵਿੱਚ ਮੁਸ਼ਕਲ ਆਉਂਦੀ ਹੈ



ਜੇਕਰ ਬਲੱਡ ਸ਼ੂਗਰ ਕੰਟਰੋਲ 'ਚ ਨਾ ਹੋਵੇ ਤਾਂ ਵੀ ਭਾਰ ਘੱਟ ਕਰਨ 'ਚ ਦਿੱਕਤ ਆਉਂਦੀ ਹੈ