ਸਾਡੇ ਸਰੀਰ ਨੂੰ ਵਿਟਾਮਿਨ ਏ, ਬੀ, ਸੀ, ਡੀ, ਈ ਤੇ ਕੇ ਵਰਗੇ ਕਈ ਤਰ੍ਹਾਂ ਦੇ ਵਿਟਾਮਿਨਜ਼ ਦੀ ਲੋੜ ਹੁੰਦੀ ਹੈ। ਹਾਲਾਂਕਿ ਇਹ ਸਾਰੇ ਵਿਟਾਮਿਨਜ਼ ਸਾਨੂੰ ਆਪਣੀ ਖੁਰਾਕ ਤੋਂ ਮਿਲਦੇ ਹਨ



ਪਰ ਸੰਤੁਲਿਤ ਖੁਰਾਕ ਨਾ ਲੈਣ ਨਾਲ ਸਰੀਰ 'ਚ ਵਿਟਾਮਿਨਜ਼ ਦੀ ਕਮੀ ਹੋ ਸਕਦੀ ਹੈ। ਇਸ ਲਈ ਉਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਸੀਂ ਕਈ ਵਿਟਾਮਿਨ ਸਪਲੀਮੈਂਟ ਦਾ ਸਹਾਰਾ ਲੈਣਾ ਪੈਂਦਾ ਹੈ।



ਪਰ ਇੱਕ ਹੱਦ ਤੋਂ ਵੱਧ ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਭਾਰੀ ਪੈ ਸਕਦਾ ਹੈ।



ਸਰੀਰ 'ਚ ਵਿਟਾਮਿਨਜ਼ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਕਿਡਨੀ 'ਚ ਜਮ੍ਹਾ ਹੋ ਜਾਂਦੇ ਹਨ ਜਿਸ ਕਾਰਨ ਕਿਡਨੀ 'ਚ ਪੱਥਰੀ ਹੋ ਸਕਦੀ ਹੈ।



ਇਹ ਜ਼ਿਆਦਾਤਰ ਵਿਟਾਮਿਨ ਸੀ ਤੇ ਡੀ ਦੀ ਓਵਰਡੋਜ਼ ਕਾਰਨ ਵੀ ਹੋ ਸਕਦਾ ਹੈ।



ਵਿਟਾਮਿਨਜ਼ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



ਇਹ ਜ਼ਿਆਦਾਤਰ ਵਿਟਾਮਿਨ ਸੀ ਦੀ ਓਵਰਡੋਜ਼ ਕਾਰਨ ਹੁੰਦਾ ਹੈ। ਇਸ ਕਾਰਨ ਉਲਟੀਆਂ, ਡਾਇਬਰੀਆ, ਪੇਟ ਦਰਦ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।



ਵਿਟਾਮਿਨ ਡੀ ਦੀ ਓਵਰਡੋਜ਼ ਕਾਰਨ ਭੁੱਖ ਨਾ ਲੱਗਣ ਵਰਗੀਆਂ ਸ਼ਿਕਾਇਤਾਂ ਵੀ ਹੋ ਸਕਦੀਆਂ ਹਨ।



Vitamin D ਦੀ ਮਾਤਰਾ ਵਧਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ ਜੋ ਧਮਨੀਆਂ 'ਚ ਜਮ੍ਹਾਂ ਹੋ ਕੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਕਾਰਨ ਗੁਰਦੇ ਤੇ ਹੋਰ ਅੰਗ ਵੀ ਖਰਾਬ ਹੋ ਸਕਦੇ ਹਨ।



ਵਿਟਾਮਿਨ ਏ ਤੇ ਡੀ ਵਰਗੇ ਵਿਟਾਮਿਨਾਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਗੁਰਦੇ, ਜਿਗਰ ਤੇ ਦਿਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।