ਦਿਨ ਦੀ ਸ਼ੁਰੂਆਤ ਹੋਵੇ ਜਾਂ ਅੰਤ ਅਸੀਂ ਹਮੇਸ਼ਾ ਮੋਬਾਇਲ ਦਾ ਇਸਤੇਮਾਲ ਕਰਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਵੇਰੇ ਜਾਗਦੇ ਹੀ ਮੋਬਾਇਲ ਦੇਖਣ ਦੀ ਆਦਤ ਤੁਹਾਡੀ ਸਿਹਤ ਅਤੇ ਮਾਨਸਿਕ ਸਥਿਤੀ 'ਤੇ ਕੀ ਅਸਰ ਪਾ ਸਕਦੀ ਹੈ?

ਸਵੇਰੇ ਜਾਗਦੇ ਹੀ ਜਦੋਂ ਤੁਸੀਂ ਮੋਬਾਇਲ ਦੇਖਦੇ ਹੋ ਤਾਂ ਤੁਸੀਂ ਹਮੇਸ਼ਾ ਸੋਸ਼ਲ ਮੀਡੀਆ, ਈਮੇਲ ਜਾਂ ਹੋਰ ਸੂਚਨਾਵਾਂ ਚੈੱਕ ਕਰਦੇ ਹੋ ਤਾਂ ਇਨ੍ਹਾਂ ਸੂਚਨਾਵਾਂ ਨਾਲ ਤੁਹਾਡੀ ਚਿੰਤਾ ਅਤੇ ਤਣਾਅ ਦਾ ਪੱਧਰ ਵਧ ਜਾਂਦਾ ਹੈ

ਕਈ ਵਾਰ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਘਟਨਾਵਾਂ ਨਜ਼ਰ ਆ ਜਾਂਦੀਆਂ ਜੋ ਕਿ ਮਨ ਨੂੰ ਉਦਾਸ ਕਰ ਦਿੰਦੀਆਂ ਹਨ।



ਜੇਕਰ ਤੁਸੀਂ ਕਿਸੇ ਨਕਾਰਾਤਮਕ ਮੈਸੇਜ ਜਾਂ ਕੰਮ ਨਾਲ ਸੰਬੰਧਿਤ ਮੇਲ ਦੇਖਦੇ ਹੋ ਤਾਂ ਇਹ ਤੁਹਾਨੂੰ ਪੂਰਾ ਦਿਨ ਪਰੇਸ਼ਾਨ ਕਰ ਸਕਦਾ ਹੈ। ਇਸ ਕਾਰਨ ਸਵੇਰ ਦੇ ਸਮੇਂ ਮਾਨਸਿਕ ਰੂਪ ਨਾਲ ਸਕੂਨ ਭਰਿਆ ਮਾਹੌਲ ਬਣਾਈ ਰੱਖਣਾ ਜ਼ਰੂਰੀ ਹੈ।

ਮੋਬਾਇਲ ਫੋਨ 'ਚੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਅੱਖਾਂ 'ਤੇ ਡੂੰਘਾ ਅਸਰ ਪਾਉਂਦੀ ਹੈ। ਜਦੋਂ ਤੁਸੀਂ ਜਾਗਦੇ ਸਾਰ ਹੀ ਮੋਬਾਇਲ ਦੇਖਦੇ ਹੋ ਤਾਂ ਤੁਹਾਡੀਆਂ ਅੱਖਾਂ ਪੂਰੀ ਤਰ੍ਹਾਂ ਆਰਾਮ ਦੀ ਸਥਿਤੀ 'ਚ ਹੁੰਦੀਆਂ ਹਨ

ਇਹ ਰੋਸ਼ਨੀ ਅੱਖਾਂ 'ਤੇ ਸਿੱਧਾ ਦਬਾਅ ਪਾਉਂਦੀ ਹੈ। ਇਸ ਨਾਲ ਅੱਖਾਂ 'ਚ ਥਕਾਵਟ, ਸੁੱਕਾਪਨ ਅਤੇ ਧੁੰਦਲਾਪਨ ਹੋ ਸਕਦਾ ਹੈ।

ਸਵੇਰੇ ਜਾਗਦੇ ਹੀ ਮੋਬਾਇਲ 'ਤੇ ਨੋਟੀਫਿਕੇਸ਼ਨ ਚੈੱਕ ਕਰਨਾ, ਈਮੇਲ ਪੜ੍ਹਨਾ ਜਾਂ ਸੋਸ਼ਲ ਮੀਡੀਆ ਸਕ੍ਰੋਲ ਕਰਨਾ ਇਕ ਤਰ੍ਹਾਂ ਨਾਲ ਮਲਟੀਟਾਸਕਿੰਗ ਦੀ ਸ਼ੁਰੂਆਤ ਹੈ।



ਇਹ ਆਦਤ ਤੁਹਾਡੇ ਦਿਮਾਗ ਨੂੰ ਇਕ ਸਮੇਂ 'ਤੇ ਕਈ ਕੰਮਾਂ 'ਚ ਵਿਅਸਤ ਕਰ ਦਿੰਦੀ ਹੈ, ਜਿਸ ਨਾਲ ਤੁਹਾਡੀ ਇਕਾਗਰਤਾ ਕਮਜ਼ੋਰ ਹੁੰਦੀ ਹੈ

ਸਵੇਰ ਦੇ ਸਮੇਂ ਸਾਡਾ ਦਿਮਾਗ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਅਤੇ ਰਚਨਾਤਮਕ ਹੁੰਦਾ ਹੈ।



ਜੇਕਰ ਇਸ ਸਮੇਂ ਨੂੰ ਤੁਸੀਂ ਫੋਨ ਦੇ ਨਾਲ ਬਿਤਾਉਂਦੇ ਹੋ ਤਾਂ ਤੁਹਾਡੇ ਦਿਮਾਗ ਦੀ ਰਚਨਾਤਮਕਤਾ ਪ੍ਰਭਾਵਿਤ ਹੋ ਸਕਦੀ ਹੈ।