ਪਿਆਜ ਨਾ ਸਿਰਫ ਸਲਾਦ ਦੀ ਪਲੇਟ ਸਜਾਉਣ ਦੇ ਕੰਮ ਆਉਂਦਾ ਹੈ। ਕਈ ਮਾਹਿਰ ਤਾਂ ਗਰਮੀ ਦੇ ਸਾਈਡ ਇਫੈਕਟਸ ਤੋਂ ਬਚਣ ਲਈ ਲੋਕਾਂ ਨੂੰ ਕੱਚਾ ਪਿਆਜ਼ ਖਾਣ ਦੀ ਸਲਾਹ ਵੀ ਦਿੰਦੇ ਹਨ।



ਕੱਚਾ ਪਿਆਜ਼ ਖਾਣ ਨਾਲ ਲੂ ਤੇ ਸਰੀਰ ਨੂੰ ਗਰਮੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਜ਼ਿਆਦਾ ਕੱਚਾ ਪਿਆਜ਼ ਖਾਣ ਨਾਲ ਸਿਹਤ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਣ ਲੱਗਦਾ ਹੈ।



ਗਰਮੀਆਂ ਵਿਚ ਸੀਮਤ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਪੇਟ ਦੀ ਗਰਮੀ ਸ਼ਾਂਤ ਹੁੰਦੀ ਹੈ ਪਰ ਇਸੇ ਮੌਸਮ ਵਿਚ ਜੇਕਰ ਤੁਸੀਂ ਪਿਆਜ਼ ਦਾ ਸੇਵਨ ਜ਼ਿਆਦਾ ਮਾਤਰਾ ਵਿਚ ਕਰਦੇ ਹੋ ਤਾਂ ਇਹ ਤੁਹਾਡੇ ਲਈ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ।



ਦਰਅਸਲ ਕੱਚੇ ਪਿਆਜ਼ ਵਿਚ ਗੁਲੂਕੋਜ਼ ਦੀ ਮਾਤਰਾ ਵੱਧ ਹੁੰਦੀ ਹੈ। ਜੇਕਰ ਤੁਸੀਂ ਲੋੜ ਤੋਂ ਵੱਧ ਗੁਲੂਕੋਜ਼ ਲੈਂਦੇ ਹੋ ਤਾਂ ਸਰੀਰ ਵਿਚ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ।



ਅਜਿਹੇ ਵਿਚ ਖਾਣੇ ਦੇ ਨਾਲ ਕੱਚੇ ਪਿਆਜ਼ ਨੂੰ ਪਚਾਉਣ ਵਿਚ ਦਿੱਕਤ ਆ ਸਕਦੀ ਹੈ ਤੇ ਵਿਅਕਤੀ ਨੂੰ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।



ਜੇਕਰ ਤੁਹਾਡਾ ਬਲੱਡ ਸ਼ੂਗਰ ਲੋਅ ਰਹਿੰਦਾ ਹੈ ਤਾਂ ਇਕ ਨਿਸ਼ਚਿਤ ਮਾਤਰਾ ਤੋਂ ਵੱਧ ਪਿਆਜ਼ ਦਾ ਸੇਵਨ ਨਾ ਕਰੋ।



ਜ਼ਿਆਦਾ ਮਾਤਰਾ ਵਿਚ ਕੱਚਾ ਪਿਆਜ਼ ਖਾਣ ਨਾਲ ਕਬਜ਼ ਤੇ ਪੇਟ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਪਿਆਜ਼ ਵਿਚ ਮੌਜੂਦ ਫਾਈਬਰ ਦੀ ਜ਼ਿਆਦਾ ਮਾਤਰਾ ਪੇਟ ਦਰਦ ਤੇ ਕਬਜ਼ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।



ਜਿਹੜੇ ਲੋਕਾਂ ਨੂੰ ਪਿਆਜ਼ ਦਾ ਸੇਵਨ ਕਰਨ ਨਾਲ ਕਿਸੇ ਤਰ੍ਹਾਂ ਦੀ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਪਿਆਜ਼ ਦਾ ਸੇਵਨ ਡਾਕਟਰ ਤੋਂ ਪੁੱਛ ਕੇ ਕਰਨਾ ਚਾਹੀਦਾ ਹੈ।



ਅਜਿਹੇ ਲੋਕਾਂ ਨੂੰ ਪਿਆਜ ਰਿਐਕਸ਼ਨ ਵਜੋਂ ਛਾਤੀ ਵਿਚ ਜਲਨ, ਐਸਿਡ ਰਿਫਲਕਸ, ਐਲਰਜੀ ਜਿਵੇਂ ਖਾਰਿਸ਼, ਸੋਜਿਸ਼ ਤੋਂ ਲੈ ਕੇ ਸਾਹ ਲੈਣ ਵਿਚ ਤਕਲੀਫ ਤੱਕ ਮਹਿਸੂਸ ਹੋ ਸਕਦੀ ਹੈ।



ਕੁਝ ਵਿਅਕਤੀਆਂ ਲਈ ਕੱਚਾ ਪਿਆਜ ਮਾਈਗ੍ਰੇਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਪਿਆਜ਼ ਵਿਚ ਟਾਇਰਾਮਾਈਨ ਹੁੰਦਾ ਹੈ ਜੋ ਸਿਰਦਰਦ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਜੇਕਰ ਕੋਈ ਵਿਅਕਤੀ ਮਾਈਗ੍ਰੇਨ ਨਾਲ ਜੂਝ ਰਿਹਾ ਹੈ ਤਾਂ ਉਨ੍ਹਾਂ ਨੂੰਇਹ ਸਲਾਹ ਦਿੱਤੀ ਜਾਂਦੀ