ਇਸ ਸਮੇਂ ਮੌਸਮ ਬਦਲ ਰਿਹਾ ਹੈ, ਸਵੇਰੇ-ਸ਼ਾਮ ਹਲਕੀ ਠੰਡ ਪਰ ਦਿਨ ਵੇਲੇ ਧੁੱਪ ਹੈ। ਅਜਿਹੇ ਬਦਲਦੇ ਮੌਸਮ ਕਾਰਨ ਲੋਕ ਅਕਸਰ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ



ਸਵੇਰੇ ਉੱਠਣ ‘ਤੇ ਉਨ੍ਹਾਂ ਨੂੰ ਅਕਸਰ ਜ਼ੁਕਾਮ, ਦਰਦ ਅਤੇ ਖੁਜਲੀ ਦਾ ਸਾਹਮਣਾ ਕਰਨਾ ਪੈਂਦਾ ਹੈ



ਜੇਕਰ ਤੁਸੀਂ ਵੀ ਸਵੇਰੇ ਉੱਠਦੇ ਹੀ ਗਲੇ ਵਾਲੀ ਖਰਾਸ਼ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਜਾਣੋ ਇਸ ਤੋਂ ਰਾਹਤ ਪਾਉਣ ਲਈ ਇਹ ਵਾਲੇ ਟਿਪਸ



ਕੋਸਾ ਪਾਣੀ ਖੁਜਲੀ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਕੋਸੇ ਪਾਣੀ ‘ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਓ



ਨਮਕ ਐਂਟੀਬੈਕਟੀਰੀਅਲ ਹੁੰਦਾ ਹੈ ਜੋ ਗਲੇ ਦੇ ਦਰਦ ਤੋਂ ਰਾਹਤ ਦਿੰਦਾ ਹੈ। ਕੋਸੇ ਪਾਣੀ ਵਿਚ ਨਮਕ ਮਿਲਾ ਕੇ ਪੀਣ ਨਾਲ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ



ਸ਼ਹਿਦ ਗਲੇ ਦੇ ਦਰਦ ਤੇ ਖ਼ਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਕਾਰਗਰ ਹੈ



ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲੇਗੀ



ਜੇਕਰ ਤੁਹਾਨੂੰ ਗਲੇ ‘ਚ ਖਰਾਸ਼ ਜਾਂ ਤੇਜ਼ ਖੰਘ ਹੈ ਤਾਂ ਸਭ ਤੋਂ ਪਹਿਲਾਂ ਭਾਫ਼ ਲਓ



ਗਰਮ ਪਾਣੀ ਤੋਂ ਭਾਫ਼ ਸਾਹ ਲੈਣ ਨਾਲ ਬੰਦ ਨੱਕ ਅਤੇ ਗਲੇ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ



ਜਿਸ ਨਾਲ ਸਾਹ ਲੈਣਾ ਆਸਾਨ ਹੋ ਜਾਂਦਾ ਹੈ। ਇਸ ਨਾਲ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲਦੀ ਹੈ