ਹਰ ਉਮਰ ਦੇ ਲੋਕਾੰ ਨੂੰ ਗੋਡਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਖਰਾਬ ਲਾਈਫ ਸਟਾਇਲ ਅਤੇ ਅਨਹੈਲਦੀ ਡਾਇਟ ਕਾਰਨ ਇਹ ਸਮੱਸਿਆ ਆਉਂਦੀ ਹੈ ਸਰੀਰ ਵਿੱਚ ਕੈਲਸ਼ੀਅਮ ਜਾਂ ਪ੍ਰੋਟੀਨ ਦੀ ਕਮੀ ਹੋਣ ਕਾਰਨ, ਗੋਡਿਆਂ ਵਿੱਚ ਸੋਜ ਜਾਂ ਦਰਦ ਦੀ ਸਮੱਸਿਆ ਆ ਜਾਂਦੀ ਹੈ ਕੁਝ ਅਜਿਹੇ ਫੂਡ ਹਨ ਜਿੰਨ੍ਹਾਂ ਦਾ ਸੇਵਨ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਦੁੱਧ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਹੁੰਦਾ ਹੈ ਇਹ ਤੁਹਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ, ਤੁਸੀਂ ਰੋਜ਼ਾਨਾ ਦੁੱਧ ਦਾ ਸੇਵਨ ਕਰ ਸਕਦੇ ਹੋ ਅਦਰਕ ਦੇ ਸੇਵਨ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਬਾਦਾਮ ਵਿੱਚ ਵਿਟਾਮਿਨ E ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਸਰੀਰ ਲਈ ਕਾਫੀ ਫਾਈਦੇਮੰਦ ਹੈ ਪਪੀਤੇ ਵਿੱਚ ਕਾਫੀ ਪੋਸ਼ਕ ਤੱਤ ਪਾਏ ਜਾਂਦੇ ਹਨ, ਇਹ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਸ ਤਰਾਂ ਇਹ ਫੂਡ ਗੋਡਿਆਂ ਦਾ ਦਰਦ ਦੂਰ ਕਰਨ ਵਿੱਚ ਮਦਦ ਕਰਦੇ ਹਨ