ਕੈਂਸਰ ਇਕ ਗੰਭੀਰ ਬਿਮਾਰੀ ਹੈ ਜੋ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਬਲੱਡ ਕੈਂਸਰ ਵੀ ਇੱਕ ਹੈ।

ਇਸ ਬਾਰੇ ਜਾਗਰੂਕਤਾ ਵਧਾਉਣ ਲਈ ਹਰ ਸਾਲ ਸਤੰਬਰ ਮਹੀਨਾ ਬਲੱਡ ਕੈਂਸਰ ਅਵੇਅਰਨੈੱਸ ਮੰਥ ਵਜੋਂ ਮਨਾਇਆ ਜਾਂਦਾ ਹੈ।

ਜੇ ਰਾਤ ਨੂੰ ਬਿਨਾਂ ਕਾਰਨ ਪਸੀਨਾ ਆਵੇ ਜਾਂ ਵਾਰ-ਵਾਰ ਬੁਖਾਰ ਚੜ੍ਹੇ, ਤਾਂ ਇਸ ਨੂੰ ਹਲਕਾ ਨਾ ਸਮਝੋ। ਇਹ ਹੌਜਕਿਨ ਅਤੇ ਨਾਨ-ਹੌਜਕਿਨ ਲਿੰਫੋਮਾ ਜਾਂ ਕਈ ਵਾਰੀ ਲਿਊਕੀਮੀਆ ਦਾ ਸੰਕੇਤ ਹੋ ਸਕਦਾ ਹੈ।

ਜੇ ਬਿਨਾਂ ਕਿਸੇ ਕਾਰਨ ਤੁਹਾਡਾ ਵਜ਼ਨ ਘਟ ਰਿਹਾ ਹੈ ਜਾਂ ਭੁੱਖ ਘੱਟ ਮਹਿਸੂਸ ਹੋ ਰਹੀ ਹੈ, ਤਾਂ ਇਹ ਸਧਾਰਨ ਗੱਲ ਨਹੀਂ। ਇਹ ਲਿੰਫੋਮਾ ਦੇ ਸੰਭਾਵਿਤ ਲੱਛਣਾਂ ਵਿੱਚੋਂ ਇੱਕ ਹੋ ਸਕਦਾ ਹੈ।

ਬਿਨਾਂ ਕਿਸੇ ਕਾਰਨ ਹੋ ਰਹੀ ਥਕਾਵਟ, ਸਕਿਨ ਪੀਲਾ ਹੋਣਾ ਜਾਂ ਸਾਹ ਫੁਲਣਾ ਲਿਊਕੀਮੀਆ ਅਤੇ ਹੋਰ ਬਲੱਡ ਕੈਂਸਰ ਦੇ ਸੰਕੇਤ ਹੋ ਸਕਦੇ ਹਨ।

ਬਿਨਾਂ ਕਿਸੇ ਕਾਰਨ ਹੋ ਰਹੀ ਥਕਾਵਟ, ਸਕਿਨ ਪੀਲਾ ਹੋਣਾ ਜਾਂ ਸਾਹ ਫੁਲਣਾ ਲਿਊਕੀਮੀਆ ਅਤੇ ਹੋਰ ਬਲੱਡ ਕੈਂਸਰ ਦੇ ਸੰਕੇਤ ਹੋ ਸਕਦੇ ਹਨ।

ਇਹ ਅਨੀਮੀਆ ਕਾਰਨ ਹੁੰਦੇ ਹਨ, ਜਿਸ ਨਾਲ ਸਰੀਰ ਵਿੱਚ ਇਹ ਲੱਛਣ ਦਿਖਾਈ ਦਿੰਦੇ ਹਨ।

ਬਿਨਾਂ ਰੈਸ਼ੇਜ਼ ਵਾਲੀ ਲਗਾਤਾਰ ਖੁਜਲੀ ਹੌਜਕਿਨ ਅਤੇ ਨਾਨ-ਹੌਜਕਿਨ ਲਿੰਫੋਮਾ ਦਾ ਸੰਕੇਤ ਹੋ ਸਕਦੀ ਹੈ। ਜੇ ਇਹ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰੀ ਜਾਂਚ ਕਰਵਾਉਣਾ ਜ਼ਰੂਰੀ ਹੈ।

ਲਗਾਤਾਰ ਹੱਡੀ ਜਾਂ ਪਿੱਠ ਵਿੱਚ ਦਰਦ ਮਲਟੀਪਲ ਮਾਇਲੋਮਾ ਦਾ ਸੰਕੇਤ ਹੋ ਸਕਦਾ ਹੈ। ਜੇ ਇਹ ਦਰਦ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰੀ ਜਾਂਚ ਕਰਵਾਉਣਾ ਜ਼ਰੂਰੀ ਹੈ।

ਲਿਊਕੀਮੀਆ ਕਾਰਨ ਪਲੇਟਲੈਟਸ ਘਟ ਸਕਦੇ ਹਨ, ਜਿਸ ਨਾਲ ਆਸਾਨੀ ਨਾਲ ਸੱਟ ਲੱਗਣ, ਨੱਕ ਜਾਂ ਮਸੂੜਿਆਂ ਤੋਂ ਖੂਨ ਆਉਣ ਜਾਂ ਛੋਟੇ ਲਾਲ ਦਾਗ ਪੈਣ ਦੇ ਸੰਕੇਤ ਮਿਲ ਸਕਦੇ ਹਨ। ਇਸ ਤਰ੍ਹਾਂ ਦੀ ਬਲੀਡਿੰਗ ਨੂੰ ਅਣਡਿੱਠਾ ਨਾ ਕਰੋ।

ਵਾਰ-ਵਾਰ ਹੋਣ ਵਾਲੇ ਇਨਫੈਕਸ਼ਨ, ਖਾਸ ਕਰਕੇ ਥਕਾਵਟ ਅਤੇ ਬੁਖਾਰ ਦੇ ਨਾਲ, ਲਿਊਕੀਮੀਆ ਦੀ ਨਿਸ਼ਾਨੀ ਹੋ ਸਕਦੇ ਹਨ।