ਸਿਹਤਮੰਦ ਰਹਿਣ ਲਈ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਹੈ। ਕੋਲੈਸਟ੍ਰੋਲ ਦੀਆਂ ਦੋ ਕਿਸਮਾਂ ਹਨ, ਜਿਨ੍ਹਾਂ ਨੂੰ ਐਚਡੀਐਲ ਅਰਥਾਤ ਗੁਡ ਕੋਲੈਸਟ੍ਰੋਲ ਤੇ ਐਲਡੀਐਲ ਯਾਨੀ ਬੈਡ ਕੋਲੈਸਟ੍ਰੋਲ ਕਿਹਾ ਜਾਂਦਾ ਹੈ।



ਸਰੀਰ ਵਿਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣੀ ਜ਼ਰੂਰੀ ਹੈ। ਇਸ ਲਈ ਜਾਣਦੇ ਹਾਂ ਕਿਹੜੇ ਭੋਜਨਾਂ ਦੇ ਸੇਵਨ ਨਾਲ ਕੋਲੈਸਟ੍ਰੋਲ ਨੂੰ ਸਹੀ ਕੀਤਾ ਜਾ ਸਕਦਾ ਹੈ।



ਐਲਡੀਐਲ ਨੂੰ ਲੋ ਡੈਂਸਟੀ ਲਾਇਪੋਪ੍ਰੋਟੀਨ ਕਿਹਾ ਜਾਂਦਾ ਹੈ, ਕਿਉਂਕਿ ਇਹ ਦਿਲ ਨਾਲ ਸੰਬੰਧਤ ਬਿਮਾਰੀਆਂ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਸੈਚੁਰੇਟੇਡ ਫੈਟ ਵਾਲੀ ਖੁਰਾਕ ਦਾ ਸੇਵਨ LDL ਨੂੰ ਵਧਾ ਸਕਦਾ ਹੈ, ਇਸ ਲਈ ਇਹਨਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।



ਪਲਾਂਟ ਬੇਸਡ ਡਾਈਟ ’ਚ ਹਰੀਆਂ ਸਬਜ਼ੀਆਂ ਖਾਣ ਨਾਲ ਬੈਡ ਕੋਲੈਸਟ੍ਰੋਲ ਘੱਟ ਹੋਵੇਗਾ ਅਤੇ ਸਟ੍ਰੋਕ ਜਾਂ ਦਿਲ ਦੇ ਦੌਰੇ ਦੇ ਖਤਰੇ ਤੋਂ ਵੀ ਬਚਿਆ ਜਾ ਸਕਦਾ ਹੈ।



ਇਸ ਨੂੰ ਸਹੀ ਖਾਣ-ਪੀਣ ਦੀਆਂ ਆਦਤਾਂ ਤੇ ਸਿਹਤਮੰਦ ਜੀਵਨ ਸ਼ੈਲੀ ਦੁਆਰਾ ਆਸਾਨੀ ਨਾਲ ਸੁਧਾਰਿਆ ਜਾ ਸਕਦਾ ਹੈ ਤਾਂ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਗ੍ਰੀਨ ਸੁਪਰਫੂਡ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।



ਆਇਰਨ ਨਾਲ ਭਰਪੂਰ ਪਾਲਕ 'ਚ ਲੂਟੀਨ ਪਾਇਆ ਜਾਂਦਾ ਹੈ ਜੋ LDL ਕੋਲੈਸਟ੍ਰੋਲ ਯਾਨੀ ਬੈਡ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੁੰਦਾ ਹੈ।



ਇਸ 'ਚ ਘੁਲਣਸ਼ੀਲ ਫਾਈਬਰ, ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਖਣਿਜ ਪਾਏ ਜਾਂਦੇ ਹਨ, ਜੋ ਐਲਡੀਐਲ ਦੀ ਮਾਤਰਾ ਵਧਾ ਕੇ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦੇ ਹਨ।



ਇਸ 'ਚ ਐਂਥੋਸਾਇਨਿਨ ਨਾਂ ਦਾ ਮਿਸ਼ਰਣ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਨਾਲ Heart Attack ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੁੰਦਾ ਹੈ।