ਸਰਦੀਆਂ ਦੇ ਮੌਸਮ 'ਚ ਦਹੀਂ ਖਾਣ ਨੂੰ ਲੈ ਕੇ ਕਈ ਲੋਕਾਂ ਵਿੱਚ ਦਿਲਚਸਪੀ ਵੀ ਹੁੰਦੀ ਹੈ ਤੇ ਉਲਝਣ ਵੀ। ਦਹੀਂ ਪਾਚਣ ਲਈ ਚੰਗਾ, ਪ੍ਰੋਬਾਇਓਟਿਕਸ ਨਾਲ ਭਰਪੂਰ ਅਤੇ ਸਰੀਰ ਲਈ ਫਾਇਦੇਮੰਦ ਹੈ, ਪਰ ਠੰਢੇ ਤਾਸੀਰ ਵਾਲਾ ਹੋਣ ਕਰਕੇ ਇਹ ਹਰ ਕਿਸੇ ਲਈ ਸਰਦੀਆਂ ਵਿੱਚ ਢੁੱਕਵਾਂ ਨਹੀਂ ਹੁੰਦਾ।

ਜੇ ਦਹੀਂ ਸਹੀ ਸਮੇਂ ਅਤੇ ਠੀਕ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਫਾਇਦਾ ਕਰਦਾ ਹੈ, ਪਰ ਗਲਤ ਸਮੇਂ ਜਾਂ ਕੁਝ ਖਾਸ ਸਰੀਰਕ ਸਮੱਸਿਆਵਾਂ ਵਿੱਚ ਇਹ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਇਮਿਊਨਿਟੀ ਵਧਾਉਂਦਾ ਹੈ – ਪ੍ਰੋਬਾਇਓਟਿਕਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਸਰਦੀ-ਜ਼ੁਕਾਮ ਤੋਂ ਬਚਾਅ ਹੁੰਦਾ ਹੈ।

ਪਾਚਨ ਕਿਰਿਆ ਠੀਕ ਰੱਖਦਾ ਹੈ – ਚੰਗੇ ਬੈਕਟੀਰੀਆ ਨਾਲ ਗੱਟ ਹੈਲਥ ਵਧੀਆ ਰਹਿੰਦੀ ਹੈ ਅਤੇ ਕਬਜ਼ ਜਾਂ ਬਲੋਟਿੰਗ ਘਟਦੀ ਹੈ।

ਹੱਡੀਆਂ ਮਜ਼ਬੂਤ ਕਰਦਾ ਹੈ – ਕੈਲਸ਼ੀਅਮ ਤੇ ਵਿਟਾਮਿਨ ਡੀ ਨਾਲ ਸਰਦੀਆਂ ਵਿੱਚ ਹੱਡੀਆਂ ਨੂੰ ਫਾਇਦਾ ਪਹੁੰਚਦਾ ਹੈ।

ਅੰਦਰੂਨੀ ਗਰਮਾਹਟ ਦਿੰਦਾ ਹੈ – ਜੇਕਰ ਕਮਰੇ ਦੇ ਤਾਪਮਾਨ ਤੇ ਖਾਇਆ ਜਾਵੇ ਤਾਂ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਮਿਲਦੀ ਹੈ।

ਵਜ਼ਨ ਕੰਟਰੋਲ ਵਿੱਚ ਮਦਦਗਾਰ – ਪ੍ਰੋਟੀਨ ਨਾਲ ਭੁੱਖ ਕੰਟਰੋਲ ਹੁੰਦੀ ਹੈ ਅਤੇ ਮੋਟਾਪਾ ਘਟਦਾ ਹੈ।

ਕਫ ਤੇ ਜ਼ੁਕਾਮ ਵਧਾ ਸਕਦਾ ਹੈ – ਆਯੁਰਵੇਦ ਮੁਤਾਬਕ ਠੰਡੀ ਤਾਸੀਰ ਕਾਰਨ ਕਫ ਵਧਦਾ ਹੈ ਅਤੇ ਖੰਘ-ਜ਼ੁਕਾਮ ਦਾ ਖਤਰਾ ਵੱਧ ਜਾਂਦਾ ਹੈ।

ਠੰਡਾ ਦਹੀਂ ਨੁਕਸਾਨਦੇਹ – ਫਰਿੱਜ ਵਿੱਚੋਂ ਸਿੱਧਾ ਖਾਣ ਨਾਲ ਗਲਾ ਖਰਾਬ ਜਾਂ ਠੰਡ ਲੱਗਣ ਦੀ ਸਮੱਸਿਆ ਹੋ ਸਕਦੀ ਹੈ।

ਜੋੜਾਂ ਦਰਦ ਵਧਾ ਸਕਦਾ ਹੈ – ਅਰਥਰਾਈਟਿਸ ਜਾਂ ਜੋੜਾਂ ਦੀ ਸਮੱਸਿਆ ਵਾਲੇ ਲੋਕਾਂ ਲਈ ਜ਼ਿਆਦਾ ਦਹੀਂ ਨੁਕਸਾਨਦੇਹ ਹੋ ਸਕਦਾ ਹੈ।

ਰਾਤ ਨੂੰ ਨਾ ਖਾਓ – ਆਯੁਰਵੇਦ ਤੇ ਵਿਗਿਆਨ ਦੋਵਾਂ ਅਨੁਸਾਰ ਰਾਤ ਨੂੰ ਦਹੀਂ ਖਾਣ ਤੋਂ ਮਨ੍ਹਾ ਕਰਦੇ ਹਨ, ਪਾਚਨ ਤੇ ਨੀਂਦ ਪ੍ਰਭਾਵਿਤ ਹੁੰਦੀ ਹੈ।