ਸਰਦੀਆਂ ਦੇ ਮੌਸਮ 'ਚ ਬਹੁਤ ਸਾਰੇ ਲੋਕ ਦਹੀਂ ਖਾਣ ਤੋਂ ਕਤਰਾਉਂਦੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਦਹੀਂ ਠੰਡੀ ਤਾਸੀਰ ਵਾਲਾ ਹੁੰਦਾ ਹੈ ਅਤੇ ਖਾਣ ਨਾਲ ਖ਼ੰਘ ਜਾਂ ਜੁਕਾਮ ਹੋ ਸਕਦਾ ਹੈ।

ਪਰ ਹਕੀਕਤ ਇਹ ਹੈ ਕਿ ਜੇ ਦਹੀਂ ਨੂੰ ਸਹੀ ਤਰੀਕੇ ਨਾਲ ਤੇ ਸਹੀ ਸਮੇਂ 'ਤੇ ਖਾਧਾ ਜਾਵੇ, ਤਾਂ ਇਹ ਸਰਦੀਆਂ 'ਚ ਵੀ ਸਰੀਰ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਇਮਿਊਨਿਟੀ ਵਧਾਉਂਦੇ ਹਨ।

ਆਯੁਰਵੇਦ ਅਨੁਸਾਰ ਦਹੀਂ ਠੰਢਾ ਪ੍ਰਭਾਵ ਵਾਲਾ ਹੁੰਦਾ ਹੈ, ਜਿਸ ਕਰਕੇ ਇਸ ਨੂੰ ਰਾਤ ਨੂੰ ਜਾਂ ਬਿਨਾਂ ਮਸਾਲੇ ਵਾਲੇ ਰੂਪ ਵਿੱਚ ਖਾਣ ਨਾਲ ਠੰਢ ਲੱਗਣ ਜਾਂ ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਪਰ ਜੇਕਰ ਇਸ ਨੂੰ ਤਾਜ਼ਾ ਅਤੇ ਕਮਰੇ ਦੇ ਤਾਪਮਾਨ 'ਤੇ ਖਾਇਆ ਜਾਵੇ ਤਾਂ ਇਹ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ।

ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ: ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ B12 ਨਾਲ ਭਰਪੂਰ ਹੋਣ ਕਰਕੇ ਸਰਦੀਆਂ ਵਿੱਚ ਇਨਫੈਕਸ਼ਨਾਂ ਤੋਂ ਬਚਾਉਂਦਾ ਹੈ।

ਦਿਲ ਦੀ ਸਿਹਤ ਬਿਹਤਰ ਬਣਾਉਂਦਾ ਹੈ: ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਘਟਾਉਂਦਾ ਹੈ।

ਹੱਡੀਆਂ ਅਤੇ ਦੰਦ ਮਜ਼ਬੂਤ ਕਰਦਾ ਹੈ: ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਹੱਡੀਆਂ ਨੂੰ ਤਾਕਤ ਦਿੰਦਾ ਹੈ।

ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ: ਪ੍ਰੋਬਾਇਓਟਿਕਸ ਨਾਲ ਅੰਤੜੀਆਂ ਨੂੰ ਫਾਇਦਾ ਪਹੁੰਚਾਉਂਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ।

ਠੰਢੇ ਦਹੀਂ ਨਾਲ ਖ਼ੰਘ-ਜੁਕਾਮ ਦਾ ਖਤਰਾ, ਰਾਤ ਨੂੰ ਖਾਣ ਨਾਲ ਗਲੇ ਵਿੱਚ ਦਰਦ ਜਾਂ ਜਾਮ ਹੋ ਸਕਦਾ ਹੈ।

ਜਿਨ੍ਹਾਂ ਨੂੰ ਸਿਨਸਾਈਟਿਸ ਜਾਂ ਐਲਰਜੀ ਦੀ ਸਮੱਸਿਆ ਹੈ, ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ

ਗਲਤ ਤਰੀਕੇ ਨਾਲ ਖਾਣਾ: ਪੁਰਾਣਾ ਜਾਂ ਬਿਨਾਂ ਗਰਮ ਕੀਤੇ ਖਾਣ ਨਾਲ ਪਾਚਨ ਸਮੱਸਿਆਵਾਂ ਵਧ ਸਕਦੀਆਂ ਹਨ।