ਜਾਣੋ ਰੋਟੀ ਤੇ ਚਾਵਲ 'ਚੋਂ ਸਿਹਤ ਲਈ ਕੀ ਹੈ ਜ਼ਿਆਦਾ ਫਾਇਦੇਮੰਦ



ਜ਼ਿਆਦਾਤਰ ਲੋਕਾਂ ਵੱਲੋਂ ਜੇਕਰ ਰਾਤ ਨੂੰ ਇਨ੍ਹਾਂ ਦੋਵਾਂ ਚੋਂ ਕਿਸੇ ਦਾ ਸੇਵਨ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਰਾਤ ਦੇ ਖਾਣੇ ਨੂੰ ਅਧੂਰਾ ਹੀ ਮੰਨਿਆ ਜਾਂਦਾ ਹੈ



ਚੌਲਾਂ 'ਚ ਸਟਾਰਚ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪਚਣ 'ਚ ਆਸਾਨ ਹੁੰਦਾ ਹੈ



ਜਦਕਿ ਚਪਾਤੀ ਨੂੰ ਪਚਣ 'ਚ ਸਮਾਂ ਲੱਗਦਾ ਹੈ



ਚੌਲਾਂ ਵਿੱਚ ਫੋਲੇਟ ਦੀ ਮਾਤਰਾ ਵਧੇਰੇ ਹੁੰਦੀ ਹੈ, ਇੱਕ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਜੋ ਤੁਹਾਡੀ ਸਿਹਤ ਲਈ ਚੰਗਾ ਹੈ



ਚਪਾਤੀ ਖਾਣ ਨਾਲ ਪੇਟ ਜਲਦੀ ਭਰਦਾ ਹੈ, ਇਸ ਤਰ੍ਹਾਂ ਜ਼ਿਆਦਾ ਖਾਣ ਦੀ ਸੰਭਾਵਨਾ ਘੱਟ ਜਾਂਦੀ ਹੈ



ਚਪਾਤੀਆਂ ਵਿੱਚ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ।



ਚਾਵਲ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ।



ਚਪਾਤੀ ਦੇ ਮੁਕਾਬਲੇ ਚੌਲਾਂ ਵਿੱਚ ਘੱਟ ਖੁਰਾਕੀ ਫਾਈਬਰ ਅਤੇ ਪ੍ਰੋਟੀਨ ਹੁੰਦਾ ਹੈ



ਜ਼ਿਆਦਾਤਰ ਸਿਹਤ ਦੇ ਮਾਹਰਾਂ ਵੱਲੋਂ ਰਾਤ ਨੂੰ ਚਪਾਤੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ