ਫੋਨ ਸਿਰਹਾਣੇ ਥੱਲ੍ਹੇ ਰੱਖ ਕੇ ਸੌਣ ਨਾਲ ਕੀ ਹੁੰਦਾ ਹੈ
ਫੋਨ ਤੋਂ ਨਿਕਲਣ ਵਾਲਾ ਰੇਡੀਏਸ਼ਨ ਸਾਡੇ ਸਰੀਰ ਲਈ ਕਈ ਤਰ੍ਹਾਂ ਨਾਲ ਖਤਰਨਾਕ ਹੋ ਸਕਦਾ ਹੈ
ਜਦੋਂ ਲੋਕ ਫੋਨ ਨੂੰ ਸਿਰਹਾਣੇ ਥੱਲ੍ਹੇ ਰੱਖ ਕੇ ਸੌਂਦੇ ਹਨ ਤਾਂ ਸਿਰ ਵਿੱਚ ਰੇਡੀਏਸ਼ਨ ਦਾ ਸਿੱਧਾ ਅਸਰ ਆਉਂਦਾ ਹੈ
ਜਿਸ ਨਾਲ ਬ੍ਰੇਨ ਟਿਊਮਰ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖਤਰਾ ਵਧਦਾ ਹੈ
ਫੋਨ ਦੀ ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਮੇਲਾਟੋਨਿਨ ਹਾਰਮੋਨ ਦੇ ਪ੍ਰੋਡਕਸ਼ਨ ਵਿੱਚ ਰੁਕਾਵਟ ਪੈਦਾ ਕਰਦੀ ਹੈ
ਮੇਲਾਟੋਨਿਨ ਨੀਂਦ ਨੂੰ ਕੰਟਰੋਲ ਕਰਨ ਵਾਲਾ ਹਾਰਮੋਨ ਹੈ, ਜਦੋਂ ਅਸੀਂ ਸੌਣ ਵੇਲੇ ਫੋਨ ਨੂੰ ਆਪਣੇ ਕੋਲ ਰੱਖਦੇ ਹਾਂ
ਤਾਂ ਇਸ ਹਾਰਮੋਨ ਵਿੱਚ ਰੁਕਾਵਟ ਆਉਣ ਕਰਕੇ ਨੀਂਦ ਆਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ
ਫੋਨ ਨੂੰ ਸਿਰਹਾਣੇ ਥੱਲ੍ਹੇ ਰੱਖ ਕੇ ਸੌਣ ਨਾਲ ਸਿਰਦਰਦ ਅਤੇ ਚੱਕਰ ਆਉਣ ਵਰਗੀ ਸਮੱਸਿਆ ਹੋ ਸਕਦੀ ਹੈ
ਲੰਬੇ ਸਮੇਂ ਤੱਕ ਮੋਬਾਈਲ ਫੋਨ ਦੀ ਵਰਤੋਂ ਕਰਨ ਹਾਰਟ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ
ਸੌਣ ਤੋਂ ਪਹਿਲਾਂ ਫੋਨ ਦੀ ਵਰਤੋਂ ਕਰਨ ਨਾਲ ਤਣਾਅ ਅਤੇ ਚਿੰਤਾ ਵੀ ਵੱਧ ਸਕਦੀ ਹੈ