ਗਰਮੀ 'ਚ ਹਨ ਇਸਦੇ ਅਨੇਕਾਂ ਫਾਇਦੇ ਅੱਜ ਹੀ ਡਾਇਟ 'ਚ ਕਰੋ ਸ਼ਾਮਿਲ



ਮਈ ਮਹੀਨੇ 'ਚ ਤਾਪਮਾਨ ਕਾਫੀ ਵਧ ਗਿਆ ਹੈ ਅਜਿਹੇ 'ਚ ਨਾ ਸਿਰਫ ਸਰੀਰ ਨੂੰ ਬਾਹਰੋਂ ਠੰਡਾ ਰੱਖਣਾ ਜ਼ਰੂਰੀ ਹੈ, ਸਗੋਂ ਹਾਈਡਰੇਟਿਡ ਰਹਿਣਾ ਵੀ ਜ਼ਰੂਰੀ ਹੈ, ਤਾਂ ਜੋ ਹੀਟ ਸਟ੍ਰੋਕ ਤੋਂ ਬਚਿਆ ਜਾ ਸਕੇ।



ਗਰਮੀਆਂ ਵਿੱਚ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਲਈ ਗੂੰਦ ਕਤੀਰਾ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ



ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਕਰਨ ਲਈ ਗਰਮੀਆਂ ਵਿੱਚ ਇਸਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ, ਜੋ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ



ਗੂੰਦ ਕਤੀਰਾ ਦੇ ਸੇਵਨ ਨਾਲ ਊਰਜਾ ਵਧਦੀ ਹੈ, ਜਿਸ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ



ਗੂੰਦ ਕਤੀਰਾ ਦਾ ਸੇਵਨ ਚਮੜੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ



ਇਸ ਦਾ ਸੇਵਨ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ, ਜਿਸ ਕਾਰਨ ਇਹ ਭਾਰ ਘਟਾਉਣ 'ਚ ਵੀ ਕਾਰਗਰ ਹੈ



ਗੂੰਦ ਕਤੀਰਾ 'ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ,ਬਦਹਜ਼ਮੀ, ਬਲੋਟਿੰਗ ਆਦਿ ਤੋਂ ਵੀ ਬਚਾਅ ਕਰਦਾ ਹੈ



ਇਸ ਦੇ ਨਾਲ ਹੀ ਇਹ ਫਾਈਬਰ, ਵਿਟਾਮਿਨ ਬੀ ਗਰੁੱਪ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ