ਅੱਜਕੱਲ੍ਹ ਬੱਚਿਆਂ ਦੇ ਖਾਣ-ਪੀਣ ਵਾਲੇ ਸਟਾਈਲ 'ਚ ਪੈਕ ਕੀਤਾ ਅਤੇ ਤਿਆਰ ਭੋਜਨ ਬਹੁਤ ਜ਼ਿਆਦਾ ਸ਼ਾਮਿਲ ਹੋ ਗਿਆ ਹੈ, ਜੋ ਸਿਹਤ ਲਈ ਠੀਕ ਨਹੀਂ।

ਮਾਪੇ ਕਈ ਵਾਰੀ ਬੱਚਿਆਂ ਦੀ ਜ਼ਿੱਦ ਜਾਂ ਸਮੇਂ ਦੀ ਕਮੀ ਕਾਰਨ ਇਹ ਖਾਣ ਫੜਾ ਦਿੰਦੇ ਹਨ। ਪਰ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਬੱਚਿਆਂ ਲਈ ਬਿਲਕੁਲ ਵੀ ਢੁਕਵੀਆਂ ਨਹੀਂ, ਕਿਉਂਕਿ ਇਹ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਕਈ ਮਾਪੇ ਸੋਚਦੇ ਹਨ ਕਿ ਮਿੱਠਾ ਅਨਾਜ ਨਾਸ਼ਤੇ ਲਈ ਵਧੀਆ ਚੋਣ ਹੈ, ਪਰ ਇਹ ਗਲਤ ਹੈ। ਇਨ੍ਹਾਂ ਵਿੱਚ ਖੰਡ ਅਤੇ ਨਕਲੀ ਸੁਆਦ ਹੋਣ ਕਰਕੇ ਇਹ ਮੋਟਾਪਾ, ਸ਼ੂਗਰ ਅਤੇ ਦੰਦਾਂ ਦੀ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਨਾਲ ਬੱਚਿਆਂ ਦੀ ਭੁੱਖ ਵੀ ਘੱਟ ਹੋ ਜਾਂਦੀ ਹੈ।

ਦਹੀਂ ਪ੍ਰੋਬਾਇਓਟਿਕਸ ਦਾ ਵਧੀਆ ਸਰੋਤ ਹੈ, ਪਰ ਫਲੇਵਰਡ ਦਹੀਂ ਵਿੱਚ ਜ਼ਿਆਦਾ ਖੰਡ ਹੁੰਦੀ ਹੈ। ਇਹ ਸਿਹਤ ਲਈ ਚੰਗੀ ਨਹੀਂ ਹੁੰਦੀ।

ਇਹ ਮੋਟਾਪਾ ਵਧਾ ਸਕਦੀ ਹੈ ਤੇ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਇਸ ਲਈ ਸਾਦਾ ਦਹੀਂ ਵਿਚ ਤਾਜ਼ੇ ਫਲ ਮਿਲਾ ਕੇ ਬੱਚਿਆਂ ਨੂੰ ਦੇਣਾ ਚੰਗਾ ਰਹੇਗਾ।

ਪ੍ਰੋਸੈਸਡ ਮੀਟ 'ਚ ਜ਼ਿਆਦਾ ਨਮਕ, ਨਾਈਟ੍ਰੇਟ ਅਤੇ ਰਸਾਇਣ ਹੁੰਦੇ ਹਨ ਜੋ ਬੱਚਿਆਂ ਲਈ ਹਾਨੀਕਾਰਕ ਹਨ।

ਫ੍ਰੈਂਚ ਫਰਾਈਜ਼, ਸਮੋਸੇ, ਚਿਪਸ ਤੇ ਪਕੌੜੇ ਬੱਚਿਆਂ ਨੂੰ ਚੰਗੇ ਲੱਗਦੇ ਹਨ, ਪਰ ਇਹ ਚੀਜ਼ਾਂ ਟ੍ਰਾਂਸ ਫੈਟ ਤੇ ਵੱਧ ਕੈਲੋਰੀ ਨਾਲ ਭਰਪੂਰ ਹੁੰਦੀਆਂ ਹਨ।

ਇਨ੍ਹਾਂ ਨਾਲ ਦਿਲ ਦੀ ਬਿਮਾਰੀ, ਕੋਲੈਸਟ੍ਰੋਲ ਤੇ ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਇਸ ਦੀ ਥਾਂ ਭੁੰਨੇ ਗਿਰੀਦਾਰ, ਬੀਜ ਜਾਂ ਫਲ ਦਿਓ – ਇਹ ਸਿਹਤਮੰਦ ਚੋਣ ਹੈ।

ਪੌਪਕੌਰਨ ਇੱਕ ਚੰਗਾ ਸਨੈਕ ਹੋ ਸਕਦਾ ਹੈ, ਪਰ ਫਲੇਵਰ ਵਾਲੇ ਪੌਪਕੌਰਨ ਵਿਚ ਨਕਲੀ ਸੁਆਦ, ਐਮਐਸਜੀ ਅਤੇ ਵੱਧ ਨਮਕ ਹੁੰਦਾ ਹੈ।

ਇਹ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਹ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਸ ਨਾਲ ਡੀਹਾਈਡਰੇਸ਼ਨ, ਗੁਰਦੇ ਦੀ ਸਮੱਸਿਆ ਅਤੇ ਐਲਰਜੀ ਹੋ ਸਕਦੀ ਹੈ। ਇਸ ਦੀ ਥਾਂ ਸਾਦੇ ਪੌਪਕੌਰਨ 'ਚ ਘਿਓ ਤੇ ਸੇਂਧਾ ਨਮਕ ਪਾਓ।