ਜਿਵੇਂ ਹੀ ਗਰਮੀਆਂ ਦੀ ਰੁੱਤ ਆਉਂਦੀ ਹੈ, ਸਰੀਰ ਨੂੰ ਠੰਡਕ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ।

ਅਕਸਰ ਅਸੀਂ ਠੰਡੀ ਚੀਜ਼ਾਂ ਜਿਵੇਂ ਦਹੀਂ, ਲੱਸੀ ਜਾਂ ਫਲਾਂ ਵੱਲ ਧਿਆਨ ਦਿੰਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਲੱਸਣ—ਇੱਕ ਅਜਿਹਾ ਜਿਹਾ ਤੱਤ ਜੋ ਸਿਰਫ਼ ਸਵਾਦ ਨਹੀਂ, ਸਿਹਤ ਲਈ ਵੀ ਖਜਾਨਾ ਹੈ—ਇਸ ਮੌਸਮ ਵਿੱਚ ਤੁਹਾਡੇ ਲਈ ਕਿੰਨਾ ਲਾਭਦਾਇਕ ਹੋ ਸਕਦਾ ਹੈ? ਆਓ ਜਾਣਦੇ ਹਾਂ

ਲੱਸਣ ਵਿੱਚ ਪਾਏ ਜਾਂਦੇ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵਧਾਉਂਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਸੁਚੱਜਾ ਰੱਖਦਾ ਹੈ।

ਗਰਮੀਆਂ ਵਿੱਚ ਲੱਸਣ ਨੂੰ ਆਪਣੇ ਰੋਜ਼ਾਨਾ ਦੇ ਖਾਣ-ਪੀਣ ਵਿੱਚ ਸ਼ਾਮਲ ਕਰਨਾ ਨਾ ਸਿਰਫ਼ ਸਰੀਰ ਨੂੰ ਠੰਡਕ ਦਿੰਦਾ ਹੈ, ਸਗੋਂ ਹਾਰਮੋਨਿਕ ਬੈਲੈਂਸ ਬਣਾਈ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।



ਗਰਮੀਆਂ ’ਚ ਭੁੱਖ ਘੱਟ ਲੱਗਣ ਜਾਂ ਹਾਜ਼ਮੇ ਦੀ ਸਮੱਸਿਆ ਆਮ ਗੱਲ ਹੈ। ਲੱਸਣ ਹਾਜ਼ਮੇ ਦੀ ਸ਼ਕਤੀ ਨੂੰ ਸੁਧਾਰਦਾ ਹੈ ਤੇ ਗੈਸ, ਅਜੀਰਨ ਤੋਂ ਰਾਹਤ ਦਿੰਦਾ ਹੈ।

ਲੱਸਣ ਖੂਨ ਦੇ ਗਾੜ੍ਹੇਪਨ ਨੂੰ ਘਟਾਉਂਦਾ ਹੈ ਤੇ ਕੋਲੈਸਟ੍ਰੋਲ ਦੀ ਮਾਤਰਾ ਨੂੰ ਸਹੀ ਕਰਨ ਦੇ ਵਿੱਚ ਮਦਦ ਕਰਦਾ ਹੈ, ਜੋ ਕਿ ਦਿਲ ਦੀ ਸਿਹਤ ਲਈ ਲਾਭਕਾਰੀ ਹੈ।

ਲੱਸਣ ਦੀਆਂ ਕੁੱਝ ਕਲੀਆਂ ਸਰੀਰ ਵਿਚ ਹਾਰਮੋਨਿਕ ਬੈਲੈਂਸ ਬਣਾਈ ਰੱਖਦੀਆਂ ਹਨ, ਜੋ ਕਿ ਤਾਪਮਾਨ ਦੇ ਚੜ੍ਹਾਅ ’ਚ ਵੀ ਸਰੀਰ ਨੂੰ ਸੰਤੁਲਿਤ ਰੱਖਦੀਆਂ ਹਨ।

ਲੱਸਣ ਵਿੱਚ ਐਂਟੀਓਕਸਾਈਡੈਂਟ ਹੁੰਦੇ ਹਨ ਜੋ ਦਿਮਾਗ ਨੂੰ ਐਲਜ਼ਾਈਮਰ ਜਾਂ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।

ਲੱਸਣ ਦੇ ਐਂਟੀ-ਇਨਫਲੇਮਟਰੀ ਗੁਣ ਗੱਠੀਆ ਜਾਂ ਜੋੜਾਂ ਦੀ ਸੋਜ ਤੇ ਦਰਦ ਵਿੱਚ ਆਰਾਮ ਦਿੰਦੇ ਹਨ।

ਜਿਨ੍ਹਾਂ ਨੂੰ ਐਸਿਡਿਟੀ ਜਾਂ ਅਲਸਰ ਦੀ ਸਮੱਸਿਆ ਹੈ, ਉਹ ਡਾਕਟਰੀ ਸਲਾਹ ਨਾਲ ਹੀ ਲੱਸਣ ਦੀ ਮਾਤਰਾ ਨਿਰਧਾਰਤ ਕਰਨ।