ਗਰਮੀਆਂ 'ਚ ਬਦਾਮ ਖਾਣਾ ਸਹੀ ਹੈ, ਪਰ ਸੁਆਦ ਨਾਲ ਸਿਆਣਪ ਵੀ ਜ਼ਰੂਰੀ! ਮਾਹਿਰ ਕਹਿੰਦੇ ਨੇ, ਬਦਾਮ ਸਿਹਤ ਦਾ ਖ਼ਜ਼ਾਨਾ ਹੈ, ਪਰ ਜ਼ਿਆਦਾ ਜਾਂ ਗਲਤ ਤਰੀਕੇ ਨਾਲ ਖਾਓ ਤਾਂ ਮੁਸੀਬਤ ਵੀ ਸੱਦ ਲਓਗੇ।

ਫਾਇਦੇ: ਦਿਲ ਨੂੰ ਰੱਖੇ ਤੰਦਰੁਸਤ, ਵਿਟਾਮਿਨ-ਈ ਨਾਲ ਚਮੜੀ ਚਮਕੇ।



ਫਾਈਬਰ ਨਾਲ ਪੇਟ ਸਾਫ, ਐਨਰਜੀ ਵੀ ਭਰਪੂਰ ਰਹਿੰਦੀ ਹੈ।

ਫਾਈਬਰ ਨਾਲ ਪੇਟ ਸਾਫ, ਐਨਰਜੀ ਵੀ ਭਰਪੂਰ ਰਹਿੰਦੀ ਹੈ।

ਬਦਾਮ ਨੂੰ ਕੁਦਰਤੀ ਤੌਰ ’ਤੇ ਗਰਮ ਮੰਨਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਇਹ ਸਰੀਰ ਦੇ ਅੰਦਰ ਗਰਮੀ ਪੈਦਾ ਕਰਦੇ ਹਨ।

ਗਰਮੀਆਂ ਦੇ ਮੌਸਮ ’ਚ, ਜਦੋਂ ਬਾਹਰ ਦਾ ਤਾਪਮਾਨ ਪਹਿਲਾਂ ਹੀ ਜ਼ਿਆਦਾ ਹੁੰਦਾ ਹੈ, ਤਾਂ ਅਜਿਹੇ ਭੋਜਨ ਸਰੀਰ ਦੇ ਤਾਪਮਾਨ ਨੂੰ ਹੋਰ ਵਧਾ ਸਕਦੇ ਹਨ।

ਇਸ ਨਾਲ ਸਿਰ ਦਰਦ, ਜ਼ਿਆਦਾ ਪਸੀਨਾ ਆਉਣਾ, ਚੱਕਰ ਆਉਣਾ, ਨੀਂਦ ਨਾ ਆਉਣਾ ਅਤੇ ਸਰੀਰ ’ਚ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਬਦਾਮ, ਜਿਸ ਦੀ ਤਾਸੀਰ ਗਰਮ ਹੁੰਦੀ ਹੈ, ਦਾ ਸਿੱਧਾ ਪ੍ਰਭਾਵ ਚਮੜੀ 'ਤੇ ਦੇਖਿਆ ਜਾ ਸਕਦਾ ਹੈ।

ਜਿਨ੍ਹਾਂ ਲੋਕਾਂ ਦੀ ਚਮੜੀ ਪਹਿਲਾਂ ਹੀ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਮੁਹਾਸੇ, ਚਮੜੀ ਦੀ ਐਲਰਜੀ, ਪਸੀਨੇ ਦੀ ਖੁਜਲੀ ਅਤੇ ਚਿਹਰੇ 'ਤੇ ਲਾਲ ਧੱਫੜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਤੁਸੀਂ ਗਰਮੀਆਂ ’ਚ ਵੀ ਬਦਾਮ ਦਾ ਸੇਵਨ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਵਧੀਆ ਤਰੀਕਾ ਹੈ ਭਿੱਜੇ ਹੋਏ ਬਦਾਮ ਖਾਣਾ।



ਰਾਤ ਨੂੰ 6-7 ਬਦਾਮ ਪਾਣੀ ’ਚ ਭਿਓ ਦਿਓ ਅਤੇ ਸਵੇਰੇ ਉਨ੍ਹਾਂ ਨੂੰ ਛਿੱਲ ਕੇ ਖਾਲੀ ਪੇਟ ਖਾਓ।

ਭਿੱਜਣ ਤੋਂ ਬਾਅਦ, ਬਦਾਮ ’ਚ ਮੌਜੂਦ ਗਰਮ ਪ੍ਰਭਾਵ ਘੱਟ ਜਾਂਦਾ ਹੈ ਅਤੇ ਇਹ ਸਰੀਰ ’ਚ ਜਲਦੀ ਪਚ ਜਾਂਦਾ ਹੈ।

ਭਿੱਜੇ ਹੋਏ ਬਦਾਮ ਲਿਪੇਸ ਐਂਜ਼ਾਈਮ ਛੱਡਦੇ ਹਨ, ਜੋ ਚਰਬੀ ਨੂੰ ਤੋੜਨ ਅਤੇ ਹਜ਼ਮ ਕਰਨ ’ਚ ਮਦਦ ਕਰਦਾ ਹੈ। ਇਹ ਸਰੀਰ ਨੂੰ ਭਰਪੂਰ ਪੋਸ਼ਣ ਵੀ ਪ੍ਰਦਾਨ ਕਰਦਾ ਹੈ ਅਤੇ ਗਰਮੀ ਨਾਲ ਸਬੰਧਤ ਸਮੱਸਿਆਵਾਂ ਨੂੰ ਵੀ ਰੋਕਦਾ ਹੈ।