ਅਲਸੀ ਦੇ ਬੀਜ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਅਲਸੀ ਵਿੱਚ ਪ੍ਰੋਟੀਨ, ਫਾਈਬਰ ਅਤੇ ਓਮੇਗਾ-3 ਫੈਟੀ ਐਸਿਡ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ



ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਤੁਸੀਂ ਗਰਮੀਆਂ ਵਿੱਚ ਅਲਸੀ ਦੇ ਬੀਜ ਖਾ ਸਕਦੇ ਹੋ



ਅਲਸੀ ਦੇ ਬੀਜਾਂ ਦੀ ਤਸੀਰ ਗਰਮ ਹੁੰਦੀ ਹੈ ਜਿਸ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਜਿਸ ਕਰਕੇ ਅਲਸੀ ਦੇ ਬੀਜ ਨਹੀਂ ਖਾਣੇ ਚਾਹੀਦੇ ਹਨ



ਰੋਜ਼ ਇੱਕ ਚਮਚ ਨੂੰ 6-8 ਘੰਟੇ ਭਿਓਣ ਤੋਂ ਬਾਅਦ ਖਾਣਾ ਸੁਰੱਖਿਅਤ ਮੰਨਿਆ ਜਾਂਦਾ ਹੈ



ਜੇਕਰ ਤੁਸੀਂ ਇਸ ਨੂੰ ਵੱਧ ਮਾਤਰਾ ਵਿੱਚ ਖਾਂਦੇ ਹੋ ਤਾਂ ਪੇਟ ਵਿੱਚ ਸੋਜ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ



ਕੁਝ ਮਾਹਰ ਕਹਿੰਦੇ ਹਨ ਕਿ ਤੁਸੀਂ ਗਰਮੀਆਂ ਵਿੱਚ ਵੀ ਅਲਸੀ ਦੇ ਬੀਜਾਂ ਨੂੰ ਡਾਈਟ ਦਾ ਹਿੱਸਾ ਬਣਾ ਸਕਦੇ ਹੋ



ਕਿਉਂਕਿ ਇਸ ਵਿੱਚ ਮੌਜੂਦ ਪੋਸ਼ਕ ਤੱਤਾਂ ਵਿੱਚ ਰੋਜ਼ ਲੋੜ ਹੁੰਦੀ ਹੈ



ਪਰ ਇਸ ਨੂੰ ਖਾਣ ਲੱਗਿਆ ਧਿਆਨ ਦਿਓ ਕਿ ਇਸ ਦੀ ਮਾਤਰਾ ਨਾ ਵੱਧ ਹੋਵੇ



ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਅਲਸੀ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ, ਇਹ ਕੋਲੈਸਟ੍ਰੋਲ ਨੂੰ ਕੰਟਰੋਲ ਰੱਖਣ ਵਿੱਚ ਮਦਦਗਾਰ ਹੈ