ਸੇਬ ਦਾ ਸਿਰਕਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਭਾਰ ਘਟਾਉਣ ਲਈ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਸੇਬ ਦਾ ਸਿਰਕਾ ਕੀ ਹੈ ਅਤੇ ਸੇਬ ਦਾ ਸਿਰਕਾ ਕਿਵੇਂ ਬਣਾਇਆ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਵੀ ਇੱਕ ਤਰ੍ਹਾਂ ਦਾ ਸਿਰਕਾ ਹੈ ਜਿਸ ਵਿੱਚ ਸਾਈਡਰ ਮੁੱਖ ਹਿੱਸਾ ਹੁੰਦਾ ਹੈ। ਇਸ ਨੂੰ ਸੇਬ ਦੇ ਤਰਲ ਤੋਂ ਨਿਚੋੜ ਕੇ ਬਣਾਇਆ ਜਾਂਦਾ ਹੈ। ਫਰਮੈਂਟੇਸ਼ਨ ਤੋਂ ਬਾਅਦ ਬਚੇ ਹੋਏ ਸਿਰਕੇ ਨੂੰ ਸੇਬ ਦਾ ਸਿਰਕਾ ਜਾਂ ACV ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ ਆਰਗੈਨਿਕ ਅਤੇ ਪੇਸਚੁਰਾਈਜ਼ਡ ਰੂਪ ‘ਚ ਇਸ ਨੂੰ ਐਪਲ ਸਾਈਡਰ ਵਿਨੇਗਰ ਵਿਦ ਮਦਰ ਕਿਹਾ ਜਾਂਦਾ ਹੈ। ਅਸਲ ‘ਚ ਸੇਬ ਦੇ ਸਿਰਕੇ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘਟਾਉਣ ‘ਚ ਮਦਦਗਾਰ ਸਾਬਤ ਹੋ ਸਕਦੀ ਹੈ। ਭਾਰ ਘਟਾਉਣ ਲਈ ਤੁਸੀਂ ਇੱਕ ਗਲਾਸ ਪਾਣੀ ਵਿੱਚ 2 ਚਮਚ ਸਿਰਕਾ ਮਿਲਾ ਕੇ ਪੀ ਸਕਦੇ ਹੋ। ਇਕ ਗੱਲ ਦਾ ਧਿਆਨ ਰੱਖੋ, ਕਦੇ ਵੀ ਖਾਲੀ ਸਿਰਕਾ ਨਾ ਪੀਓ। ਤੁਸੀਂ ਸਿਰਕੇ ਨੂੰ ਆਪਣੇ ਜੂਸ ‘ਚ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਭਾਰ ਘੱਟ ਕਰਨ ਲਈ ਫਲਾਂ ਅਤੇ ਸਬਜ਼ੀਆਂ ਦਾ ਜੂਸ ਪੀਂਦੇ ਹੋ ਤਾਂ ਇਸ ‘ਚ ਸਿਰਕਾ ਮਿਲਾ ਸਕਦੇ ਹੋ। ਤੁਸੀਂ ਇਸ ਨੂੰ ਸਲਾਦ ‘ਤੇ ਛਿੜਕ ਕੇ ਵੀ ਵਰਤ ਸਕਦੇ ਹੋ। ਸਲਾਦ ‘ਤੇ ਡ੍ਰੈਸਿੰਗ ਦੇ ਤੌਰ ‘ਤੇ ਇਸ ਦੀ ਵਰਤੋਂ ਸਵਾਦ ਅਤੇ ਸਿਹਤ ਦੋਵਾਂ ਲਈ ਵਧੀਆ ਸਾਬਤ ਹੋ ਸਕਦੀ ਹੈ।