ਗਰਮੀਆਂ ਦੇ ਮੌਸਮ 'ਚ ਰੱਖੋ ਸਿਹਤ ਤੇ ਖੁਰਾਕ ਦਾ ਵਿਸ਼ੇਸ਼ ਧਿਆਨ ਗਰਮੀਆਂ ਵਿੱਚ ਸਾਨੂੰ ਆਪਣੀ ਸਿਹਤ ਅਤੇ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹੀਂ ਦਿਨੀਂ ਰੁਝੇਵਿਆਂ ਕਾਰਨ ਵਧਦੀ ਗਰਮੀ ਵਿੱਚ ਸਰੀਰ ਨੂੰ ਲੋੜੀਂਦਾ ਪੋਸ਼ਣ ਮੁਹੱਈਆ ਕਰਵਾਉਣਾ ਇੱਕ ਵੱਡਾ ਕੰਮ ਹੈ। ਜੇਕਰ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ ਤਾਂ ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ ਅਜਿਹੇ 'ਚ ਦਾਲਾਂ ਇਕ ਅਜਿਹੀ ਚੀਜ਼ ਹੈ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਦਾਲ ਵਿਟਾਮਿਨ ਅਤੇ ਆਇਰਨ, ਫੋਲੇਟ, ਜ਼ਿੰਕ ਅਤੇ ਮੈਗਨੀਸ਼ੀਅਮ ਦਾ ਇੱਕ ਮਹੱਤਵਪੂਰਨ ਸਰੋਤ ਹੈ ਇਸ ਦੇ ਨਾਲ ਹੀ ਦਸਤ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ, ਜੋ ਕਿ ਗਰਮੀਆਂ ਵਿੱਚ ਇੱਕ ਵੱਡੀ ਸਮੱਸਿਆ ਹੈ ਇਸ ਦਾ ਨਿਯਮਤ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ਛੋਲਿਆਂ ਦੀ ਦਾਲ ਹਾਰਮੋਨ ਲੈਵਲ ਵਧਾਉਣ 'ਚ ਕਾਫੀ ਮਦਦ ਕਰਦੀ ਹੈ। ਇਸ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਦਾਲ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸਾਡੇ ਪੂਰੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਆਇਰਨ ਬਹੁਤ ਜ਼ਰੂਰੀ ਹੁੰਦਾ ਹੈ