ਹਾਲ ਹੀ 'ਚ ਕੀਤੀ ਗਈ ਇਕ ਖੋਜ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ 80 ਪ੍ਰਤੀਸ਼ਤ ਆਈਟੀ ਪੇਸ਼ੇਵਰ ਕੰਮ ਦੇ ਦਬਾਅ ਕਾਰਨ ਆਪਣੀ ਸਰੀਰਕ ਸਰਗਰਮੀ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ, ਜਿਸ ਕਰਕੇ ਉਹਨਾਂ ਨੂੰ ਫੈੱਟੀ ਲਿਵਰ ਦੀ ਸਮੱਸਿਆ ਹੋ ਜਾਂਦੀ ਹੈ।

2021 ਵਿੱਚ ਕੀਤੀ ਗਈ ਜਰਨਲ ਆਫ਼ ਕਲਿਨਿਕਲ ਐਂਡ ਐਕਸਪਰਿਮੈਂਟਲ ਹੈਪੇਟੋਲੋਜੀ ਵਿੱਚ ਪ੍ਰਕਾਸ਼ਿਤ NAFLD (ਗੈਰ-ਅਲਕੋਹਲਿਕ ਫੈੱਟੀ ਲਿਵਰ ਰੋਗ) ‘ਤੇ 50 ਖੋਜਕਾਰਾਂ ਵੱਲੋਂ 62 ਡੇਟਾ ਸੈੱਟਾਂ ਦੇ ਮੈਟਾ-ਵਿਸ਼ਲੇਸ਼ਣ ਵਿੱਚ ਪਤਾ ਲੱਗਾ ਕਿ ਭਾਰਤ ਵਿੱਚ 38 ਪ੍ਰਤੀਸ਼ਤ ਬਾਲਗ ਲੋਕ NAFLD ਦਾ ਸ਼ਿਕਾਰ ਹਨ।

ਫੈੱਟੀ ਲਿਵਰ ਦੀ ਬਿਮਾਰੀ ਇੱਕ ਅਜਿਹੀ ਹਾਲਤ ਹੈ, ਜਿਸ ਵਿੱਚ ਲਿਵਰ ਵਿੱਚ ਵਧੇਰੇ ਚਰਬੀ ਇਕੱਠੀ ਹੋਣ ਲੱਗਦੀ ਹੈ।

ਅਲਕੋਹਲਿਕ ਫੈੱਟੀ ਲਿਵਰ ਰੋਗ (AFLD) ਅਤੇ ਗੈਰ-ਅਲਕੋਹਲਿਕ ਫੈੱਟੀ ਲਿਵਰ ਰੋਗ (NAFLD)



ਨਾਰੀਅਲ ਪਾਣੀ, ਦਾਲ, ਦਾਲ ਦਾ ਪਾਣੀ ਤੇ ਲੱਸੀ ਬਹੁਤ ਵਧੀਆ ਹਨ, ਇਹਨਾਂ ਨੂੰ ਆਪਣੇ ਖਾਣ-ਪੀਣ ਵਿੱਚ ਸ਼ਾਮਲ ਕਰੋ।



ਰੋਜ਼ਾਨਾ ਯੋਗਾ ਜ਼ਰੂਰ ਕਰੋ।

ਰੋਜ਼ਾਨਾ ਯੋਗਾ ਜ਼ਰੂਰ ਕਰੋ।

ਲੱਸਣ ਦਾ ਸੇਵਨ ਕਰੋ, ਤੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਵਿੱਚ ਲੱਸਣ ਵਰਤਣ ਦੀ ਆਦਤ ਬਣਾਓ।



9 ਵਜੇ ਤੋਂ ਪਹਿਲਾਂ ਰਾਤ ਦਾ ਭੋਜਨ ਕਰ ਲਵੋ, ਦੇਰ ਰਾਤ ਖਾਣਾ ਤੁਹਾਡੇ ਜਿਗਰ 'ਤੇ ਬੁਰਾ ਅਸਰ ਪਾਉਂਦਾ ਹੈ।

ਸ਼ਰਾਬ ਤੇ ਸਿਗਰਟਨੋਸ਼ੀ ਬਿਲਕੁਲ ਛੱਡੋ, ਇਹ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ।



ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸ ਤਰ੍ਹਾਂ ਖਾਣਾ ਆਸਾਨੀ ਨਾਲ ਪੱਚ ਜਾਂਦਾ ਹੈ।



ਗੈਸ ਬਣਾਉਣ ਵਾਲੇ ਭੋਜਨਾਂ ਦਾ ਸੇਵਨ ਘਟਾਓ।

ਗੈਸ ਬਣਾਉਣ ਵਾਲੇ ਭੋਜਨਾਂ ਦਾ ਸੇਵਨ ਘਟਾਓ।

ਬਰੋਕਲੀ, ਮੱਛੀ, ਤੇ ਐਵੋਕਾਡੋ ਦਾ ਵਧ ਤੋਂ ਵੱਧ ਸੇਵਨ ਕਰੋ, ਇਹ ਲਿਵਰ ਦੀ ਸਿਹਤ ਲਈ ਬਹੁਤ ਲਾਭਕਾਰੀ ਹਨ।