ਸੈਰ ਸਾਡੀ ਚੰਗੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ।



ਪਰ ਸੈਰ ਕਰਦੇ ਸਮੇਂ ਕੁਝ ਛੋਟੀਆਂ-ਛੋਟੀਆਂ ਗਲਤੀਆਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਗਲਤ ਜੁੱਤੇ ਪਹਿਨਣ ਨਾਲ ਪੈਰਾਂ 'ਚ ਦਰਦ, ਛਾਲੇ, ਜਾਂ ਲੰਬੇ ਸਮੇਂ 'ਚ ਜੋੜਾਂ ਦੀ ਸਮੱਸਿਆ ਹੋ ਸਕਦੀ ਹੈ। ਹਮੇਸ਼ਾ ਆਰਾਮਦਾਇਕ ਤੇ ਸੁਪੋਰਟਿਵ ਜੁੱਤੇ ਪਹਿਨੋ ਜੋ ਪੈਰਾਂ ਨੂੰ ਸਹੀ ਆਕਾਰ ਦੇਣ।

ਵਾਕ ਕਰਦੇ ਸਮੇਂ ਸਰੀਰ 'ਚੋਂ ਪਸੀਨਾ ਨਿਕਲਦਾ ਹੈ, ਜਿਸ ਨਾਲ ਪਾਣੀ ਦੀ ਘਾਟ ਹੋ ਸਕਦੀ ਹੈ।

ਵਾਕ ਤੋਂ ਪਹਿਲਾਂ ਤੇ ਬਾਅਦ 'ਚ ਭਰਪੂਰ ਮਾਤਰਾ 'ਚ ਪਾਣੀ ਪੀਣਾ ਜ਼ਰੂਰੀ ਹੈ। ਪਾਣੀ ਨਾ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।

ਵਾਕ ਕਰਦੇ ਸਮੇਂ ਸਰੀਰ ਦਾ ਪੋਸਚਰ ਸਹੀ ਹੋਣਾ ਚਾਹੀਦਾ ਹੈ। ਝੁਕ ਕੇ ਜਾਂ ਗਲਤ ਤਰੀਕੇ ਨਾਲ ਚਲਣ ਨਾਲ ਲੱਕ ਦਰਦ ਤੇ ਮਾਸਪੇਸ਼ੀਆਂ 'ਚ ਖਿਚਾਅ ਹੋ ਸਕਦੀ ਹੈ।

ਸਿੱਧੇ ਖੜ੍ਹੇ ਹੋ ਕੇ, ਮੋਢਿਆਂ ਨੂੰ ਆਰਾਮ ਨਾਲ ਰੱਖਦੇ ਹੋਏ ਤੇ ਸਿਰ ਨੂੰ ਸਿੱਧਾ ਰੱਖ ਕੇ ਚਲਣਾ ਚਾਹੀਦਾ ਹੈ।

ਕਈ ਲੋਕ ਸੋਚਦੇ ਹਨ ਕਿ ਜਲਦੀ-ਜਲਦੀ ਲੰਬੇ ਕਦਮ ਚੁੱਕਣ ਨਾਲ ਵਾਕ ਜ਼ਿਆਦਾ ਅਸਰਦਾਰ ਹੋਵੇਗੀ ਪਰ ਇਹ ਗਲਤ ਹੈ।



ਇਸ ਨਾਲ ਪੈਰਾਂ ਤੇ ਕਮਰ 'ਤੇ ਵਾਧੂ ਦਬਾਅ ਪੈਂਦਾ ਹੈ। ਇਸ ਦੀ ਥਾਂ ਛੋਟੇ ਤੇ ਸੰਤੁਲਿਤ ਕਦਮ ਚੁੱਕੋ।

ਵਾਕ ਕਰਦੇ ਸਮੇਂ ਹੱਥਾਂ ਨੂੰ ਸਹੀ ਤਰੀਕੇ ਨਾਲ ਹਿਲਾਉਣਾ ਵੀ ਜ਼ਰੂਰੀ ਹੈ। ਹੱਥਾਂ ਨੂੰ ਜ਼ਿਆਦਾ ਉੱਪਰ ਜਾਂ ਹੇਠਾਂ ਹਿਲਾਉਣ ਨਾਲ ਸਰੀਰ ਦਾ ਸੰਤੁਲਨ ਖਰਾਬ ਹੋ ਸਕਦਾ ਹੈ।



ਕੁਝ ਲੋਕ ਸੋਚਦੇ ਹਨ ਕਿ ਜਿੰਨਾ ਤੇਜ਼ ਚਲਣਗੇ, ਓਨਾ ਹੀ ਫਾਇਦਾ ਹੋਵੇਗਾ।

ਕੁਝ ਲੋਕ ਸੋਚਦੇ ਹਨ ਕਿ ਜਿੰਨਾ ਤੇਜ਼ ਚਲਣਗੇ, ਓਨਾ ਹੀ ਫਾਇਦਾ ਹੋਵੇਗਾ।

ਪਰ ਜ਼ਿਆਦਾ ਤੇਜ਼ ਚਲਣ ਨਾਲ ਥਕਾਵਟ ਤੇ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਆਪਣੀ ਸਮਰੱਥਾ ਅਨੁਸਾਰ ਹੀ ਗਤੀ ਬਣਾਈ ਰੱਖੋ।