ਦਿਨ ਦੀ ਥਕਾਨ ਦੂਰ ਕਰਨ ਲਈ 7-8 ਘੰਟੇ ਦੀ ਨੀਂਦ ਜ਼ਰੂਰੀ ਹੈ। ਪਰ ਅੱਜਕੱਲ੍ਹ ਦੀ ਜੀਵਨ ਸ਼ੈਲੀ ਕਾਰਨ ਲੋਕ ਘੱਟ ਨੀਂਦ ਲੈਂਦੇ ਹਨ।

ਇੱਕ ਸਟਡੀ ਦੇ ਅਨੁਸਾਰ, ਜੇ ਕੋਈ ਵਿਅਕਤੀ ਹਰ ਰੋਜ਼ 5 ਘੰਟੇ ਤੋਂ ਘੱਟ ਨੀਂਦ ਲੈਂਦਾ ਹੈ ਤਾਂ ਉਸਨੂੰ ਮੋਟਾਪਾ ਅਤੇ 172 ਵੱਖ-ਵੱਖ ਬਿਮਾਰੀਆਂ ਹੋਣ ਦੇ ਖ਼ਤਰੇ ਵਧ ਜਾਂਦੇ ਹਨ।

ਨੀਂਦ ਦੀ ਘਾਟ ਨਾਲ ਦਿਮਾਗ ਦੀ ਸਮਝਣ ਦੀ ਤਾਕਤ ਘੱਟ ਹੋ ਜਾਂਦੀ ਹੈ। ਇਸ ਨਾਲ ਸੋਚਣ ਵਿੱਚ ਮੁਸ਼ਕਲ, ਯਾਦਦਾਸ਼ਤ ਖਰਾਬ ਹੋਣਾ ਅਤੇ ਮੂਡ ਬੁਰਾ ਹੋਣਾ ਸ਼ਾਮਿਲ ਹੈ।

ਜਦੋਂ ਨੀਂਦ ਪੂਰੀ ਨਹੀਂ ਹੁੰਦੀ, ਸਾਡਾ ਸਰੀਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ। ਇਸ ਨਾਲ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ।

ਜੋ ਲੋਕ ਘੱਟ ਨੀਂਦ ਲੈਂਦੇ ਹਨ, ਉਹਨਾਂ ਨੂੰ ਦਿਲ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਸਿਹਤ ਮਾਹਿਰਾਂ ਮੰਨਦੇ ਹਨ ਕਿ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ 7-8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਅਸਥਮਾ ਅਤੇ ਬ੍ਰੋਂਕਾਈਟਿਸ ਵਾਲਿਆਂ ਲਈ ਨੀਂਦ ਘੱਟ ਹੋਣ ਨਾਲ ਸਾਹ ਲੈਣ ਦੀ ਸਮੱਸਿਆ ਵਧ ਜਾਂਦੀ ਹੈ, ਇਸ ਲਈ ਉਹਨਾਂ ਨੂੰ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਘੱਟ ਨੀਂਦ ਨਾਲ ਰਾਤ ਨੂੰ ਭੁੱਖ ਵੱਧ ਜਾਂਦੀ ਹੈ, ਜਿਸ ਕਰਕੇ ਜ਼ਿਆਦਾ ਖਾਣਾ ਖਾਣ ਦੀ ਆਦਤ ਬਣਦੀ ਹੈ।

ਘੱਟ ਨੀਂਦ ਨਾਲ ਰਾਤ ਨੂੰ ਭੁੱਖ ਵੱਧ ਜਾਂਦੀ ਹੈ, ਜਿਸ ਕਰਕੇ ਜ਼ਿਆਦਾ ਖਾਣਾ ਖਾਣ ਦੀ ਆਦਤ ਬਣਦੀ ਹੈ।

ਇਸ ਨਾਲ ਮੋਟਾਪੇ ਦਾ ਖ਼ਤਰਾ 50 ਫੀਸਦੀ ਤੱਕ ਵੱਧ ਸਕਦਾ ਹੈ।