ਹੈਲਥ ਮਾਹਿਰਾਂ ਮੁਤਾਬਕ, ਇੱਕ ਬਾਲਗ ਵਿਅਕਤੀ ਨੂੰ ਹਰ ਰੋਜ਼ 7-8 ਘੰਟੇ ਦੀ ਗਹਿਰੀ ਨੀਂਦ ਲੈਣੀ ਚਾਹੀਦੀ ਹੈ।

ਇਸ ਤੋਂ ਘੱਟ ਨੀਂਦ ਸਰੀਰ ਅਤੇ ਦਿਮਾਗ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ।

ਰਿਸਰਚ ਮੁਤਾਬਕ, ਜੋ ਲੋਕ 6 ਘੰਟੇ ਤੋਂ ਘੱਟ ਨੀਂਦ ਲੈਂਦੇ ਹਨ, ਉਨ੍ਹਾਂ ਵਿੱਚ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਦਾ ਖ਼ਤਰਾ ਤਿੰਨ ਗੁਣਾ ਵਧ ਜਾਂਦਾ ਹੈ।

ਘੱਟ ਨੀਂਦ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਬਣਦਾ ਹੈ।

ਨੀਂਦ ਪੂਰੀ ਨਾ ਹੋਣ 'ਤੇ ਭੁੱਖ ਵਧਾਉਣ ਵਾਲਾ ਹਾਰਮੋਨ 'ਗ੍ਰੇਲਿਨ' ਵਧ ਜਾਂਦਾ ਹੈ ਅਤੇ ਭੁੱਖ ਨੂੰ ਕੰਟਰੋਲ ਕਰਨ ਵਾਲਾ ਹਾਰਮੋਨ 'ਲੈਪਟਿਨ' ਘਟ ਜਾਂਦਾ ਹੈ।

ਇਹੀ ਕਾਰਨ ਹੈ ਕਿ ਘੱਟ ਨੀਂਦ ਵਾਲੇ ਲੋਕਾਂ ਨੂੰ ਅਕਸਰ ਵੱਧ ਭੁੱਖ ਲੱਗਦੀ ਹੈ ਤੇ ਉਹ ਅਣਹੈਲਥੀ ਚੀਜ਼ਾਂ ਖਾ ਕੇ ਵਜ਼ਨ ਵਧਾ ਲੈਂਦੇ ਹਨ।

ਘੱਟ ਨੀਂਦ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੋ ਜਾਂਦੀ ਹੈ।

ਘੱਟ ਨੀਂਦ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੋ ਜਾਂਦੀ ਹੈ।

ਇਸ ਕਾਰਨ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਤੁਸੀਂ ਵਾਰ-ਵਾਰ ਬਿਮਾਰ ਪੈ ਸਕਦੇ ਹੋ।

ਘੱਟ ਨੀਂਦ ਨਾਲ ਦਿਮਾਗ਼ 'ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਚਿੜਚਿੜਾਪਣ, ਤਣਾਅ, ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵਧ ਸਕਦੇ ਹਨ।

ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਔਖਾ ਹੋ ਜਾਂਦਾ ਹੈ।

ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਔਖਾ ਹੋ ਜਾਂਦਾ ਹੈ।