ਵਿਟਾਮਿਨ D ਹੱਡੀਆਂ ਨੂੰ ਮਜ਼ਬੂਤ ਰੱਖਣ, ਕੈਲਸ਼ੀਅਮ ਜਜ਼ਬ ਕਰਨ ਅਤੇ ਇਮਿਊਨ ਸਿਸਟਮ, ਮਾਸਪੇਸ਼ੀਆਂ ਤੇ ਦਿਮਾਗ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ।

ਇਹ ਧੁੱਪ ਤੋਂ ਆਸਾਨੀ ਨਾਲ ਮਿਲ ਸਕਦਾ ਹੈ। ਇਸ ਦੀ ਕਮੀ ਨਾਲ ਹੱਡੀਆਂ ਕਮਜ਼ੋਰ, ਦਿਮਾਗੀ ਕਾਰਜ ਪ੍ਰਭਾਵਿਤ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ।

ਗਰਦਨ ਜਾਂ ਮੋਢਿਆਂ 'ਚ ਜਕੜਨ ਅਤੇ ਮਾਸਪੇਸ਼ੀਆਂ ਦੇ ਕ੍ਰੈਂਪਸ ਵਿਟਾਮਿਨ D ਦੀ ਕਮੀ ਕਾਰਨ ਹੋ ਸਕਦੇ ਹਨ।

ਇਹ ਕਮੀ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਤੋਂ ਰੋਕਦੀ ਹੈ, ਜਿਸ ਨਾਲ ਦਰਦ ਤੇ ਮਾਸਪੇਸ਼ੀਆਂ ਵਿੱਚ ਟੈਂਸ਼ਨ ਪੈਦਾ ਹੁੰਦੀ ਹੈ।

ਜੇ ਰਾਤ ਨੂੰ ਪੈਰਾਂ ਵਿੱਚ ਕ੍ਰੈਂਪਸ ਜਾਂ ਦਰਦ ਰਹਿੰਦਾ ਹੈ, ਤਾਂ ਇਹ ਵਿਟਾਮਿਨ D ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।

ਇਸ ਕਮੀ ਨਾਲ ਸਰੀਰ ਕੈਲਸ਼ੀਅਮ ਤੇ ਮੈਗਨੀਸ਼ੀਅਮ ਢੰਗ ਨਾਲ ਜਜ਼ਬ ਨਹੀਂ ਕਰਦਾ, ਜਿਸ ਕਾਰਨ ਰੈਸਟਲੈੱਸ ਲੈਗ ਕ੍ਰੈਂਪਸ ਹੁੰਦੇ ਹਨ।

ਜੇ 30 ਸਾਲ ਤੋਂ ਬਾਅਦ ਵੀ ਚਿਹਰੇ ‘ਤੇ ਮੁਹਾਂਸੇ ਰਹਿੰਦੇ ਹਨ ਜਾਂ ਵਾਲ ਬਹੁਤ ਝੜਦੇ ਹਨ, ਤਾਂ ਇਹ ਵਿਟਾਮਿਨ D ਦੀ ਕਮੀ ਹੋ ਸਕਦੀ ਹੈ।

ਇਸ ਦੀ ਕਮੀ ਨਾਲ ਚਮੜੀ ‘ਚ ਸੋਜ ਆ ਜਾਂਦੀ ਹੈ ਅਤੇ ਹੇਅਰ ਫਾਲਿਕਲ ਦਾ ਸਾਈਕਲ ਖਰਾਬ ਹੋ ਜਾਂਦਾ ਹੈ

ਜੇ ਤੁਹਾਨੂੰ ਵਾਰ-ਵਾਰ ਸਰਦੀ-ਜ਼ੁਕਾਮ ਜਾਂ ਹੋਰ ਬਿਮਾਰੀਆਂ ਹੋ ਜਾਂਦੀਆਂ ਹਨ, ਤਾਂ ਇਹ ਕਮਜ਼ੋਰ ਇਮਿਊਨ ਸਿਸਟਮ ਅਤੇ ਵਿਟਾਮਿਨ D ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।।

ਜੇਕਰ ਤੁਹਾਡਾ ਐਨਰਜੀ ਲੈਵਲ ਹਰ ਵੇਲੇ ਡਾਊਨ ਮਹਿਸੂਸ ਹੁੰਦਾ ਹੈ ਤਾਂ ਇਹ ਮਾਈਟੋਕਾਂਡ੍ਰੀਆਲ ਡਿਸਫੰਕਸ਼ਨ ਕਾਰਨ ਹੋ ਸਕਦਾ ਹੈ।

ਸਾਂਹ ਲੈਣ ਵਿੱਚ ਤਕਲੀਫ਼ ਅਤੇ ਦਿਲ ਦੀ ਤੇਜ਼ ਧੜਕਣ ਕਈ ਵਾਰੀ ਵਿਟਾਮਿਨ D ਦੀ ਕਮੀ ਕਾਰਨ ਵੀ ਹੋ ਸਕਦੇ ਹਨ।

ਇਸ ਕਮੀ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕੈਲਸ਼ੀਅਮ-ਮੈਗਨੀਸ਼ੀਅਮ ਦਾ ਬੈਲੈਂਸ ਖਰਾਬ ਹੋ ਜਾਂਦਾ ਹੈ।