ਚੰਗੀ ਨੀਂਦ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸੌ ਰਹੇ ਹੁੰਦੇ ਹਾਂ, ਤਾਂ ਸਰੀਰ ਆਰਾਮ ਕਰਦਾ ਹੈ ਅਤੇ ਅੰਦਰੂਨੀ ਅੰਗ ਆਪਣਾ ਕੰਮ ਕਰਦੇ ਹਨ।

ਪੂਰੀ ਨੀਂਦ ਲੈਣ ਨਾਲ ਅਸੀਂ ਤਾਜ਼ਗੀ ਮਹਿਸੂਸ ਕਰਦੇ ਹਾਂ। ਪਰ ਜੇ ਰੋਜ਼ਾਨਾ ਨੀਂਦ ਨਾ ਪੂਰੀ ਹੋਵੇ, ਤਾਂ ਇਹ ਸਰੀਰ ਦੇ ਨਾਲ ਨਾਲ ਅੱਖਾਂ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ।

ਜੇਕਰ ਤੁਸੀਂ ਰੋਜ਼ਾਨਾ 6 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹੋ ਤਾਂ ਇਸ ਨਾਲ ਅੱਖਾਂ ਨੂੰ ਡੂੰਘਾ ਨੁਕਸਾਨ ਹੋ ਸਕਦਾ ਹੈ।

ਡਰਾਈ ਆਈਜ਼ ਦੀ ਸਮੱਸਿਆ ਵਿੱਚ ਇਨਸਾਨ ਦੀ ਅੱਖਾਂ ਵਿੱਚ ਹੰਝੂ ਨਹੀਂ ਬਣਦੇ ਜਾਂ ਬਹੁਤ ਘੱਟ ਬਣਦੇ ਹਨ। ਹੰਝੂ ਅੱਖਾਂ ਨੂੰ ਨਮੀ ਦੇਣ, ਉਨ੍ਹਾਂ ਨੂੰ ਸਾਫ਼ ਰੱਖਣ ਅਤੇ ਆਰਾਮਦਾਇਕ ਬਣਾਏ ਰੱਖਣ ਲਈ ਜ਼ਰੂਰੀ ਹੁੰਦੇ ਹਨ।

ਜਦੋਂ ਅੱਖਾਂ 'ਚ ਲੋੜ ਅਨੁਸਾਰ ਹੰਝੂ ਨਹੀਂ ਬਣਦੇ, ਤਾਂ ਅੱਖਾਂ ਸੁੱਕੀਆਂ ਮਹਿਸੂਸ ਹੁੰਦੀਆਂ ਹਨ, ਉਨ੍ਹਾਂ ਵਿੱਚ ਖੁਜਲੀ, ਲਾਲੀ ਅਤੇ ਜਲਨ ਹੋਣ ਲੱਗਦੀ ਹੈ।

ਜੇਕਰ ਅੱਖਾਂ ਨੂੰ ਨੀਂਦ ਰਾਹੀਂ ਲੋੜੀਂਦਾ ਆਰਾਮ ਨਹੀਂ ਮਿਲਦਾ, ਤਾਂ ਅੱਖਾਂ ਵਿੱਚ ਟਵਿੱਚਿੰਗ (ਫੜਕਣ) ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਮਾਇਓਕੈਮੀਆ ਨਾਮਕ ਹਾਲਤ ਦਾ ਸਭ ਤੋਂ ਆਮ ਲੱਛਣ ਹੈ।

ਜਦੋਂ ਤੁਹਾਡੀਆਂ ਅੱਖਾਂ ਥੱਕੀਆਂ ਹੋਣ, ਤਾਂ ਇਹ ਫੜਕਣ ਵਾਲੀ ਅਵਸਥਾ ਹੋ ਸਕਦੀ ਹੈ।

ਜਦੋਂ ਤੁਹਾਡੀਆਂ ਅੱਖਾਂ ਥੱਕੀਆਂ ਹੋਣ, ਤਾਂ ਇਹ ਫੜਕਣ ਵਾਲੀ ਅਵਸਥਾ ਹੋ ਸਕਦੀ ਹੈ।

ਅੱਖਾਂ ਦਾ ਫੜਕਣਾ ਹਾਲਾਂਕਿ ਖਾਸ ਨੁਕਸਾਨਦਾਇਕ ਨਹੀਂ ਹੁੰਦਾ, ਪਰ ਜਦੋਂ ਅੱਖਾਂ ਫੜਕ ਰਹੀਆਂ ਹੋਣ ਤਾਂ ਇਸ ਦੇ ਪਿੱਛੇ ਕਾਰਨ ਹੁੰਦੇ ਹਨ — ਟੈਂਸ਼ਨ (ਸਟਰੈੱਸ), ਥਕਾਵਟ ਅਤੇ ਨੀਂਦ ਦੀ ਕਮੀ।

ਜਦੋਂ ਲੋੜੀਂਦੀ ਨੀਂਦ ਨਹੀਂ ਮਿਲਦੀ, ਤਾਂ ਅੱਖਾਂ ਹੇਠਾਂ ਕਾਲੇ ਘੇਰੇ (ਡਾਰਕ ਸਰਕਲ) ਬਣ ਜਾਂਦੇ ਹਨ। ਨਾਲ ਹੀ, ਅੱਖਾਂ ਵਿੱਚ ਸੋਜ ਆ ਜਾਂਦੀ ਹੈ।

ਜੇ ਤੁਸੀਂ ਘੰਟਿਆਂ ਤੱਕ ਸਕਰੀਨ ਦੇਖਦੇ ਹੋ ਤਾਂ ਅੱਖਾਂ ਥੱਕ ਜਾਂਦੀਆਂ ਹਨ ਅਤੇ ਧੁੰਦਲਾ ਦਿੱਸਣ ਲੱਗਦਾ ਹੈ।

ਜੇਕਰ ਤੁਸੀਂ ਅੱਖਾਂ ਨੂੰ ਥਕਾਵਟ, ਡਰਾਈ ਆਈਜ਼ ਜਾਂ ਹੋਰ ਸਮੱਸਿਆਵਾਂ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।