ਮੋਬਾਈਲ ਦੀ ਵਰਤੋਂ ਦੀ ਵੱਧ ਰਹੀ ਆਦਤ ਤੇ ਗੇਮਿੰਗ ਦੌਰਾਨ ਉੱਚੀ ਆਵਾਜ਼ ਕਰਕੇ ਬੱਚਿਆਂ ਵਿਚ ਸੁਣਨ ਦੀ ਸਮਰਥਾ ਘੱਟ ਹੁੰਦੀ ਜਾ ਰਹੀ ਹੈ।



ਬੱਚੇ ਸਥਾਈ ਤੌਰ ’ਤੇ ਘੱਟ ਸੁਣਨ ਅਰਥਾਤ ਬੋਲੇਪਣ ਦੇ ਸ਼ਿਕਾਰ ਹੋ ਜਾਣਗੇ।

ਬੱਚੇ ਸਥਾਈ ਤੌਰ ’ਤੇ ਘੱਟ ਸੁਣਨ ਅਰਥਾਤ ਬੋਲੇਪਣ ਦੇ ਸ਼ਿਕਾਰ ਹੋ ਜਾਣਗੇ।

ਖਾਸਕਰ ਬੱਚਿਆਂ 'ਚ ਮੋਬਾਈਲ, ਲੈਪਟਾਪ ਜਾਂ ਟੀਵੀ ’ਤੇ ਵੱਧਦੇ ਸਕ੍ਰੀਨ ਟਾਈਮ ਤੇ ਤੇਜ਼ ਆਵਾਜ਼ ਦੇ ਨਾਲ ਗੇਮਿੰਗ ਕਰਨ ਨਾਲ ਬੋਲ਼ੇਪਣ ਦੀ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਅੱਗੇ ਚੱਲ ਕੇ ਪੱਕੇ ਬੋਲ਼ੇਪਣ 'ਚ ਬਦਲ ਜਾਂਦੀ ਹੈ।

ਬੱਚਿਆਂ ਨੂੰ ਇਸ ਆਵਾਜ਼ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਖਤਰਾ ਹੈ ਤੇ ਉਨ੍ਹਾਂ ਦੇ ਕੰਨ ਨੂੰ ਕੋਈ ਨੁਕਸਾਨ ਨਾ ਪੁੱਜੇ, ਇਸ ਲਈ ਉਨ੍ਹਾਂ ਦੀਆਂ ਆਦਤਾਂ ਵਿਚ ਸੁਧਾਰ ਕਰਨ ਤੇ ਸਮੇਂ-ਸਮੇਂ ’ਤੇ ਉਨ੍ਹਾਂ ਦੇ ਕੰਨਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਐਕਸ ’ਤੇ ਇਕ ਪੋਸਟ ਸਾਂਝੀ ਕਰਦੇ ਹੋਏ ਬੱਚਿਆਂ ਦੀ ਸਿਹਤ ਨੂੰ ਲੈ ਕੇ ਮਾਪਿਆਂ ਨੂੰ ਜਾਗਰੂਕ ਕੀਤਾ ਹੈ।



ਤੇਜ਼ ਆਵਾਜ਼, ਗੇਮਿੰਗ ਤੇ ਅਤਿ-ਆਧੁਨਿਕ ਸਕ੍ਰੀਨ ਟਾਈਮ ਯਾਨੀ ਮੋਬਾਈਲ ਸੰਚਾਲਤ ਕਰਨ ਨਾਲ ਸੁਣਨ ਦੀ ਸਮਰਥਾ ਘੱਟ ਹੋ ਜਾਂਦੀ ਹੈ ਜਾਂ ਫਿਰ ਬੋਲ਼ਾਪਣ ਵੱਧਦਾ ਹੈ। ਬੱਚੇ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ।

ਬੱਚਿਆਂ ਨੂੰ ਅਜਿਹੇ ਗੈਜੇਸਟਸ ਤੇ ਮੋਬਾਈਲ ਫੋਨ ਦੀ ਵਰਤੋਂ ਸੀਮਤ ਸਮੇਂ ਤੱਕ ਕਰਨ ਦਿਓ।



ਆਪਣੇ ਬੱਚਿਆਂ ਵਿਚ ਅਜਿਹੇ ਆਧੁਨਿਕ ਉਪਕਰਨਾਂ ਨੂੰ ਸੁਣਨ ਲਈ ਸੁਰੱਖਿਅਤ ਤਰੀਕੇ ਅਪਨਾਉਣ ਦੀ ਆਦਤ ਪਾਉਣ।



ਇਸ ਤੋਂ ਇਲਾਵਾ ਨਾਲ ਹੀ ਨਿਯਮਿਤ ਤੌਰ ’ਤੇ ਡਾਕਟਰ ਤੋਂ ਬੱਚਿਆਂ ਦੀ ਸੁਣਨ ਦੀ ਸਮਰਥਾ ਦੀ ਜਾਂਚ ਕਰਵਾਉਣ।