ਧਨੀਆ ਦੇ ਪੱਤਿਆਂ ’ਚ ਭਰਪੂਰ ਐਂਟੀ-ਆਕਸੀਡੈਂਟਸ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਕਿ ਤੁਹਾਡੇ ਪਚਨ ਤੰਤਰ, ਸਕਿਨ ਤੇ ਦਿਲ-ਦਿਮਾਗ ਲਈ ਬੇਹੱਦ ਲਾਭਦਾਇਕ ਹੁੰਦੇ ਹਨ।

ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਧਨੀਆ ਪੱਤੇ ਦਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ।



ਧਨੀਆ ਪਾਣੀ ਬਲੱਡ ਸ਼ੁਗਰ ਲੈਵਲ ਨੂੰ ਬੈਲੈਂਸ ਕਰਨ ’ਚ ਮਦਦ ਕਰ ਸਕਦਾ ਹੈ, ਜੋ ਕਿ ਡਾਇਬਟੀਜ਼ ਵਾਲਿਆਂ ਲਈ ਲਾਭਦਾਇਕ ਹੈ।

ਧਨੀਆ ਦਾ ਪਾਣੀ ਗੈਸ, ਅਮਲਤਾ (ਐਸਿਡਿਟੀ) ਅਤੇ ਪੇਟ ਦੀ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।

ਇਹ ਮੈਟਾਬੋਲਿਜ਼ਮ ਤੇਜ਼ ਕਰਦਾ ਹੈ, ਜਿਸ ਨਾਲ ਚਰਬੀ ਘਟਣ ’ਚ ਮਦਦ ਮਿਲਦੀ ਹੈ। ਇਸ ਲਈ ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਇਸ ਪਾਣੀ ਨੂੰ ਆਪਣੀ ਡਾਈਟ 'ਚ ਸ਼ਾਮਿਲ ਜ਼ਰੂਰ ਕਰੋ।

ਇਹ ਟੌਕਸੀਨ ਨੂੰ ਸਰੀਰ ਤੋਂ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਸਕਿੱਨ ਨਿਖਰਦੀ ਹੈ।

ਇਹ ਟੌਕਸੀਨ ਨੂੰ ਸਰੀਰ ਤੋਂ ਬਾਹਰ ਕੱਢਣ ’ਚ ਮਦਦ ਕਰਦਾ ਹੈ, ਜਿਸ ਨਾਲ ਸਕਿੱਨ ਨਿਖਰਦੀ ਹੈ।

ਇਹ ਲਿਵਰ ਅਤੇ ਕਿਡਨੀ ਦੀ ਸਫਾਈ ਕਰਕੇ ਜ਼ਹਿਰੀਲੇ ਤੱਤ ਬਾਹਰ ਕੱਢਣ ’ਚ ਮਦਦ ਕਰਦਾ ਹੈ



ਇਹ ਤਣਾਅ ਘਟਾਉਂਦਾ ਹੈ ਅਤੇ ਨੀਂਦ ਦੀ ਗੁਣਵੱਤਾ ਨੂੰ ਸੁਧਾਰਦਾ ਹੈ।

ਗਲਾਸ ਪਾਣੀ 'ਚ 7-8 ਧਨੀਆ ਦੇ ਪੱਤੇ ਪਾ ਕੇ 5-10 ਮਿੰਟ ਉਬਾਲੋ। ਪਾਣੀ ਨੂੰ ਛਾਣ ਲਵੋ ਅਤੇ ਠੰਡਾ ਹੋਣ ਦਿਓ। ਰਾਤ ਨੂੰ ਸੌਣ ਤੋਂ ਪਹਿਲਾਂ ਹੌਲੀ-ਹੌਲੀ ਪੀਓ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।