ਜੀਭ 'ਤੇ ਚਿੱਟੀ ਪਰਤ ਜੰਮਣਾ ਇਕ ਆਮ ਹਾਲਤ ਹੈ, ਜੋ ਕਿ ਮੁੱਖ ਤੌਰ 'ਤੇ ਮੂੰਹ ਦੀ ਸਾਫ਼-ਸਫ਼ਾਈ ਦੀ ਘਾਟ, ਡੀਹਾਈਡ੍ਰੇਸ਼ਨ, ਐਸਿਡਿਟੀ ਜਾਂ ਫੰਗਲ ਇਨਫੈਕਸ਼ਨ ਕਰਕੇ ਹੁੰਦੀ ਹੈ।

ਇਹ ਅਕਸਰ ਨੁਕਸਾਨਦੇਹ ਨਹੀਂ ਹੁੰਦੀ ਪਰ ਕੁਝ ਮਾਮਲਿਆਂ ’ਚ ਇਹ ਕਿਸੇ ਬਿਮਾਰੀ ਜਾਂ ਪੇਟ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦੀ ਹੈ।

ਜੀਭ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ, ਜ਼ਿਆਦਾ ਪਾਣੀ ਪੀਣਾ ਅਤੇ ਸਿਹਤਮੰਦ ਭੋਜਨ ਲੈਣਾ ਇਸ ਸਮੱਸਿਆ ਤੋਂ ਬਚਣ ’ਚ ਮਦਦ ਕਰ ਸਕਦਾ ਹੈ।

ਜੇਕਰ ਇਹ ਹਾਲਤ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਜੇਕਰ ਇਹ ਹਾਲਤ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਇਹ Candida ਨਾਂ ਦੀ ਇਕ ਫੰਗਸ ਕਰਕੇ ਹੁੰਦੀ ਹੈ, ਜੋ ਕਿ ਮੁਖ ਤੌਰ 'ਤੇ ਵੀਕ ਇਮਿਉਨ ਸਿਸਟਮ ਵਾਲਿਆਂ ’ਚ ਹੁੰਦੀ ਹੈ।

ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਹ ਚਿੱਟੀਆਂ ਪਰਤਾਂ, ਜਲਣ, ਮੂੰਹ ’ਚ ਖਟਾਸ ਜਾਂ ਅਜੀਬ ਸੁਆਦ ਹੈ।



ਜੇਕਰ ਜੀਭ 'ਤੇ ਚਿੱਟੀ ਪਰਤ ਦੇ ਨਾਲ ਮੂੰਹ ’ਚ ਬਦਬੂ, ਭੁੱਖ ਦੀ ਕਮੀ, ਜਾਂ ਪੇਟ ਨਾਲ ਜੁੜੀਆਂ ਦਿੱਕਤਾਂ ਰਹਿੰਦੀਆਂ ਹਨ ਤਾਂ ਇਹ ਲਿਵਰ ਦੀ ਖਰਾਬੀ ਹੋ ਸਕਦੀ ਹੈ।

ਸਰੀਰ ’ਚ ਪਾਣੀ ਦੀ ਘਾਟ ਹੋਣ ਨਾਲ ਲਾਰ ਦੀ ਪੈਦਾਇਸ਼ ਘੱਟ ਹੋ ਜਾਂਦੀ ਹੈ, ਜਿਸ ਨਾਲ ਜੀਭ 'ਤੇ ਮੈਲ ਜੰਮ ਜਾਂਦੀ ਹੈ।

ਐਸਿਡਿਟੀ, ਗੈਸ ਜਾਂ ਕਬਜ਼ਹੋਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।

ਐਸਿਡਿਟੀ, ਗੈਸ ਜਾਂ ਕਬਜ਼ਹੋਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।

ਮੂੰਹ ਦੀ ਸਾਫ਼-ਸਫ਼ਾਈ ਬਿਹਤਰ ਬਣਾਓ, ਹਰ ਰੋਜ਼ ਬ੍ਰਸ਼ ਤੇ ਜੀਭ ਸਕ੍ਰੈਪਰ ਵਰਤੋਂ ਕਰੋ। ਜ਼ਿਆਦਾ ਪਾਣੀ ਪੀਓ ਅਤੇ ਮਿੱਠੇ, ਤੇਲੀਆਂ ਚੀਜ਼ਾਂ ਤੋਂ ਬਚੋ।