ਭਾਰਤ 'ਚ 5 ਤੋਂ 9 ਸਾਲ ਦੀ ਉਮਰ ਦੇ ਹਰ ਤੀਜੇ ਬੱਚੇ ਵਿੱਚ ਹਾਈ ਟ੍ਰਾਈਗਲਿਸਰਾਈਡ ਦੀ ਸਮੱਸਿਆ ਪਾਈ ਜਾ ਸਕਦੀ ਹੈ।

ਸਰਕਾਰੀ ਰਿਪੋਰਟ ਮੁਤਾਬਕ, ਜੰਮੂ-ਕਸ਼ਮੀਰ, ਪੱਛਮੀ ਬੰਗਾਲ ਅਤੇ ਉੱਤਰੀ-ਪੂਰਬੀ ਰਾਜ ਸਭ ਤੋਂ ਵੱਧ ਪ੍ਰਭਾਵਿਤ ਹਨ।

Published by: ABP Sanjha

ਪੱਛਮੀ ਬੰਗਾਲ ਵਿੱਚ 67%, ਸਿੱਕਮ ਵਿੱਚ 64%, ਆਸਾਮ ਵਿੱਚ 57%, ਨਾਗਾਲੈਂਡ ਵਿੱਚ 55% ਅਤੇ ਜੰਮੂ-ਕਸ਼ਮੀਰ ਵਿੱਚ 50% ਬੱਚਿਆਂ ਨੂੰ ਇਹ ਸਮੱਸਿਆ ਹੋ ਸਕਦੀ ਹੈ।

ਟ੍ਰਾਈਗਲਿਸਰਾਈਡ ਖੂਨ 'ਚ ਮੌਜੂਦ ਵਸਾ ਦੀ ਇਕ ਕਿਸਮ ਹੈ, ਜੋ ਸਰੀਰ ਨੂੰ ਊਰਜਾ ਦੇਣ ਲਈ ਲੋੜੀਂਦੀ ਹੁੰਦੀ ਹੈ।

ਪਰ ਜਦੋਂ ਇਹ ਪੱਧਰ ਵੱਧ ਜਾਂਦਾ ਹੈ ਤਾਂ ਇਹ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਕੇਰਲ ਅਤੇ ਮਹਾਰਾਸ਼ਟਰ ਉਹ ਰਾਜ ਹਨ ਜਿੱਥੇ ਹਾਈ ਟ੍ਰਾਈਗਲਿਸਰਾਈਡ ਦੀ ਸਮੱਸਿਆ ਸਭ ਤੋਂ ਘੱਟ ਹੈ। ਕੇਰਲ ਵਿੱਚ ਸਿਰਫ 16.6% ਅਤੇ ਮਹਾਰਾਸ਼ਟਰ 'ਚ 19.1% ਬੱਚਿਆਂ ਨੂੰ ਇਹ ਸਮੱਸਿਆ ਹੈ।

ਰਿਪੋਰਟ ‘ਭਾਰਤ ਵਿੱਚ ਬੱਚੇ 2025’ ਦੇ ਚੌਥੇ ਸੰਸਕਰਣ ਮੁਤਾਬਕ, ਨਵਜਾਤ ਸ਼ਿਸ਼ੂਆਂ ਵਿੱਚ ਪਹਿਲੇ 29 ਦਿਨਾਂ ਦੌਰਾਨ ਸਭ ਤੋਂ ਵੱਡਾ ਮੌਤ ਦਾ ਕਾਰਨ ਸਮੇਂ ਤੋਂ ਪਹਿਲਾਂ ਜਨਮ ਅਤੇ ਘੱਟ ਭਾਰ ਹੈ (48%)।

ਜਨਮ ਵੇਲੇ ਆਕਸੀਜਨ ਨਾ ਮਿਲਣਾ (16%) ਅਤੇ ਨਿਮੋਨੀਆ (9%) ਦੂਜੇ ਅਤੇ ਤੀਜੇ ਮੁੱਖ ਕਾਰਨ ਹਨ।

Published by: ABP Sanjha

ਦੇਸ਼ ਦੇ ਕਰੀਬ 5% ਕਿਸ਼ੋਰ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹਨ, ਸਭ ਤੋਂ ਵੱਧ ਮਾਮਲੇ ਦਿੱਲੀ (10%) ਵਿੱਚ ਦਰਜ ਕੀਤੇ ਗਏ।

Published by: ABP Sanjha