ਇੰਝ ਬਣਾਓ ਚਾਹ ਬਲੱਡ ਸ਼ੂਗਰ ਸਮੇਤ ਕਈ ਬਿਮਾਰੀਆਂ ਹੋਣਗੀਆਂ ਦੂਰ

Published by: ਏਬੀਪੀ ਸਾਂਝਾ

ਸ਼ੂਗਰ ਦੇ ਮਰੀਜ਼ਾਂ ਲਈ ਲਸਣ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ।



ਲਸਣ ਤੁਹਾਡੇ ਸੈੱਲਾਂ ਦੀ ਇਨਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ



ਜਿਸ ਨਾਲ ਤੁਹਾਡੇ ਸਰੀਰ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ।



ਇਸ ਤਰ੍ਹਾਂ ਬਣਾਓ ਲਸਣ ਦੀ ਚਾਹ



ਲਸਣ ਦੀਆਂ ਕਲੀਆਂ ਨੂੰ ਗਰਮ ਪਾਣੀ 'ਚ ਭਿਓ ਦਿਓ।



ਲਸਣ ਦੀ ਚਾਹ ਬਣਾਉਣ ਲਈ, ਪਹਿਲਾਂ ਲਸਣ ਦੀਆਂ ਕੁਝ ਕਲੀਆਂ ਨੂੰ ਛਿੱਲ ਲਓ।ਇਕ ਭਾਂਡੇ ਵਿਚ 3 ਕੱਪ ਪਾਣੀ ਲਓ ਅਤੇ ਇਸ ਨੂੰ ਉਬਾਲਣ ਦਿਓ।



ਹੁਣ ਇਸ ਪਾਣੀ 'ਚ ਕੱਟਿਆ ਹੋਇਆ ਲਸਣ ਪਾਓ ਅਤੇ ਕੁਝ ਮਿੰਟਾਂ ਲਈ ਉਬਾਲਣ ਦਿਓ।



ਹੁਣ ਇਸ ਨੂੰ ਗੈਸ ਤੋਂ ਉਤਾਰ ਕੇ ਇਸ 'ਚ ਸ਼ਹਿਦ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਪਾਓ।



ਤੁਹਾਡੀ ਲਸਣ ਵਾਲੀ ਚਾਹ ਤਿਆਰ ਹੈ।