ਲੋਕਾਂ ਦੇ ਵਿੱਚ ਜਿੰਮ ਜਾ ਕੇ ਖੁਦ ਨੂੰ ਫਿੱਟ ਰੱਖਣ ਦਾ ਕ੍ਰੇਜ਼ ਕਾਫੀ ਵੱਧ ਗਿਆ ਹੈ। ਜੋ ਕਿ ਸਿਹਤ ਪੱਖ ਤੋਂ ਸਹੀ ਹੈ।



ਪਰ ਜਿੰਮ ਦੇ ਵਿੱਚ ਕਸਰਤ ਕਰਦੇ ਹੋਏ ਲੋਕ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ, ਜੋ ਕਿ ਸਿਹਤ ਦੇ ਲਈ ਘਾਤਕ ਸਾਬਿਤ ਹੋ ਜਾਂਦੀਆਂ ਹਨ।



ਲੋਕ ਟ੍ਰੈਡਮਿਲਾਂ 'ਤੇ ਤੇਜ਼ ਰਫਤਾਰ ਨਾਲ ਦੌੜਦੇ ਹਨ ਅਤੇ ਭਾਰੀ ਵਜ਼ਨ ਨੂੰ ਘਟਾਉਣ ਦੇ ਲਈ ਖੂਬ ਪਸੀਨਾ ਵਹਾਉਣਾ ਪੈਂਦਾ ਹੈ। ਹਾਲਾਂਕਿ, treadmill 'ਤੇ ਜ਼ਿਆਦਾ ਦੇਰ ਤੱਕ ਦੌੜਨਾ ਦਿਲ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ।



ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਟ੍ਰੈਡਮਿਲ 'ਤੇ ਦੌੜਦੇ ਹੋਏ ਲੋਕ ਅਚਾਨਕ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਗਏ ਹਨ।



ਇਸ ਦਾ ਮੁੱਖ ਕਾਰਨ ਓਵਰ ਸਪੀਡ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਟ੍ਰੈਡਮਿਲ 'ਤੇ ਦੌੜਦੇ ਸਮੇਂ ਕਿੰਨੀ ਸਪੀਡ ਹੋਣੀ ਚਾਹੀਦੀ ਹੈ ਅਤੇ ਕਿੰਨੀ ਦੇਰ ਤੱਕ ਦੌੜਨਾ ਚਾਹੀਦਾ ਹੈ?



ਜੇਕਰ ਤੁਸੀਂ ਜਿੰਮ Join ਕਰਨ ਜਾ ਰਹੇ ਹੋ ਤਾਂ ਪਹਿਲਾਂ ਆਪਣੀ ਸਰੀਰਕ ਜਾਂਚ ਕਰਵਾਓ। ਇਸ ਨਾਲ ਤੁਸੀਂ ਆਪਣੀ ਸਿਹਤ ਅਤੇ ਦਿਲ ਦੀ ਸਥਿਤੀ ਬਾਰੇ ਜਾਣ ਸਕੋਗੇ। ਜੇਕਰ ਸਰੀਰ ਦੇ ਅੰਦਰ ਕੋਈ ਬਿਮਾਰੀ ਪੈਦਾ ਹੋ ਰਹੀ ਹੈ ਤਾਂ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਕਸਰਤ ਕਰੋ।



ਟ੍ਰੈਡਮਿਲ 'ਤੇ ਦੌੜਨ ਤੋਂ ਪਹਿਲਾਂ ਕੁਝ ਸਟ੍ਰੈਚਿੰਗ ਕਸਰਤ ਕਰੋ। ਕਿਸੇ ਵੀ ਕਸਰਤ ਤੋਂ ਪਹਿਲਾਂ ਵਾਰਮ-ਅੱਪ ਬਹੁਤ ਜ਼ਰੂਰੀ ਹੁੰਦਾ ਹੈ। ਟ੍ਰੈਡਮਿਲ 'ਤੇ ਦੌੜਨਾ ਜ਼ਮੀਨ 'ਤੇ ਦੌੜਨ ਨਾਲੋਂ ਬਿਲਕੁਲ ਵੱਖਰਾ ਹੈ।



ਜੇਕਰ ਤੁਸੀਂ ਜਿੰਮ 'ਚ ਟ੍ਰੈਡਮਿਲ 'ਤੇ ਦੌੜ ਰਹੇ ਹੋ ਤਾਂ ਸ਼ੁਰੂਆਤ 'ਚ ਸਪੀਡ ਘੱਟ ਰੱਖੋ। ਫਿਰ ਹੌਲੀ-ਹੌਲੀ ਗਤੀ ਵਧਾਉਣੀ ਚਾਹੀਦੀ ਹੈ ਅਤੇ ਟ੍ਰੈਡਮਿਲ 'ਤੇ 20-25 ਮਿੰਟਾਂ ਤੋਂ ਵੱਧ ਸਮੇਂ ਲਈ ਦੌੜਨ ਤੋਂ ਬਚਣਾ ਚਾਹੀਦਾ ਹੈ। ਦਿਲ ਦੀ ਗਤੀ ਅਚਾਨਕ ਤੇਜ਼ ਰਫ਼ਤਾਰ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਵੱਧ ਜਾਂਦਾ ਹੈ।



ਫਿਟਨੈਸ ਮਾਹਿਰਾਂ ਦੇ ਅਨੁਸਾਰ, ਟ੍ਰੈਡਮਿਲ 'ਤੇ ਦੌੜਦੇ ਸਮੇਂ ਆਪਣੇ ਦਿਲ ਦੀ ਧੜਕਣ ਦੀ ਜਾਂਚ ਕਰਦੇ ਰਹੋ। ਟ੍ਰੈਡਮਿਲ ਵਿੱਚ ਦਿਲ ਦੀ ਧੜਕਣ ਟੀਚੇ ਦੇ ਦਿਲ ਦੀ ਗਤੀ ਤੋਂ ਵੱਧ ਨਹੀਂ ਹੋਣੀ ਚਾਹੀਦੀ।



ਰਾਤ ਨੂੰ ਜਿੰਮ ਜਾਣ ਤੋਂ ਬਚੋ। ਇਸ ਸਮੇਂ ਸਰੀਰ ਥਕਾਵਟ ਮਹਿਸੂਸ ਕਰਦਾ ਹੈ। ਅਜਿਹੇ 'ਚ ਸ਼ਾਮ ਨੂੰ ਜ਼ਿਆਦਾ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ।