ਗਰਮੀਆਂ ਦੇ ਮੌਸਮ ਵਿੱਚ ਸ਼ੇਕ ਅਤੇ ਫ੍ਰੈਸ਼ ਜੂਸ ਪੀਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ



ਇਸ ਮੌਸਮ ਵਿੱਚ ਸਭ ਤੋਂ ਜ਼ਿਆਦਾ ਬਨਾਨਾ ਅਤੇ ਮੈਂਗੋ ਸ਼ੇਕ ਪੀਣਾ ਚਾਹੀਦਾ ਹੈ



ਆਓ ਜਾਣਦੇ ਹਾਂ ਗਰਮੀਆਂ ਵਿੱਚ ਦੋਹਾਂ ਵਿਚੋਂ ਕਿਹੜਾ ਵੱਧ ਫਾਇਦੇਮੰਦ ਹੁੰਦਾ ਹੈ



ਕੇਲਾ ਅਤੇ ਅੰਬ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ



ਆਯੁਰਵੇਦ ਦੇ ਮੁਤਾਬਕ ਦੁੱਧ ਵਿੱਚ ਕਿਸੇ ਵੀ ਫਲ ਨੂੰ ਸਾਵਧਾਨੀ ਨਾਲ ਮਿਲਾਉਣਾ ਚਾਹੀਦਾ ਹੈ



ਸਿਹਤ ਦੀ ਗੱਲ ਕਰੀਏ ਤਾਂ ਮੈਂਗੋ ਸ਼ੇਕ ਵੱਧ ਫਾਇਦੇਮੰਦ ਹੁੰਦਾ ਹੈ



ਕਿਉਂਕਿ ਕਈ ਵਾਰ ਕੇਲਾ ਦੁੱਧ ਨਾਲ ਪੀਣ ਕਰਕੇ ਪੇਟ ਵਿੱਚ ਦਿੱਕਤ ਹੋ ਸਕਦੀ ਹੈ



ਕੇਲਾ ਪਚਣ ਵੇਲੇ ਖੱਟਾ ਹੋ ਜਾਂਦਾ ਹੈ ਜਿਸ ਕਰਕੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ



ਉੱਥੇ ਹੀ ਮੈਂਗੋ ਸ਼ੇਕ ਤੁਸੀਂ ਬਿਨਾਂ ਸੋਚਿਆਂ ਪੀ ਸਕਦੇ ਹੋ



ਪਰ ਭਾਰ ਘਟਾ ਰਹੇ ਬੰਦਿਆਂ ਨੂੰ ਮੈਂਗੋ ਸ਼ੇਕ ਘੱਟ ਪੀਣਾ ਚਾਹੀਦਾ ਹੈ