ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਵਾਂਗ ਮਰਦਾਂ ਨੂੰ ਵੀ ਇੱਕ ਤਰ੍ਹਾਂ ਦੇ ਪੀਰੀਅਡਜ਼ ਹੁੰਦੇ ਹਨ? ਇਹ ਗੱਲ ਕਈ ਲੋਕਾਂ ਨੂੰ ਹੈਰਾਨੀ ਵਾਲੀ ਲੱਗ ਸਕਦੀ ਹੈ, ਪਰ ਇਹ ਸੱਚ ਹੈ।

ਮੈਡੀਕਲ ਭਾਸ਼ਾ ਵਿੱਚ ਮਰਦਾਂ ਦੇ ਪੀਰੀਅਡਜ਼ ਨੂੰ IMS ਕਿਹਾ ਜਾਂਦਾ ਹੈ, ਜਿਸਦਾ ਪੂਰਾ ਨਾਮ ਹੈ Irritable Male Syndrome।

ਰਾਜੀਵ ਗਾਂਧੀ ਹਸਪਤਾਲ ਦੇ ਡਾਕਟਰ ਸ਼ਸ਼ਾਂਕ ਸ਼ਰਮਾ ਨੇ ਦੱਸਿਆ ਕਿ ਮਰਦਾਂ ਦੇ ਸਰੀਰ ਵਿੱਚ ਸਮੇਂ-ਸਮੇਂ 'ਤੇ ਟੈਸਟੋਸਟੇਰੋਨ ਨਾਮਕ ਹਾਰਮੋਨ ਦਾ ਲੈਵਲ ਘੱਟ ਹੁੰਦਾ ਰਹਿੰਦਾ ਹੈ।

ਇਸ ਦੀ ਵਜ੍ਹਾ ਨਾਲ ਉਨ੍ਹਾਂ ਵਿੱਚ ਵੀ ਕੁਝ ਐਸੇ ਲੱਛਣ ਨਜ਼ਰ ਆਉਂਦੇ ਹਨ ਜੋ ਔਰਤਾਂ ਦੇ ਪੀਰੀਅਡਜ਼ ਦੌਰਾਨ ਹੁੰਦੇ ਹਨ,

ਜਿਵੇਂ: ਡਿਪਰੈਸ਼ਨ,ਥਕਾਵਟ,ਚਿੰਤਾ, ਮੂਡ ਸਵਿੰਗ ਆਦਿ

ਜਿਵੇਂ: ਡਿਪਰੈਸ਼ਨ,ਥਕਾਵਟ,ਚਿੰਤਾ, ਮੂਡ ਸਵਿੰਗ ਆਦਿ

ਮੈਡੀਕਲ ਰਿਸਰਚ ਵਿੱਚ ਇਸਨੂੰ ਮਰਦਾਂ ਦੇ ਪੀਰੀਅਡਜ਼ ਜਾਂ ਮੇਲ ਮੈਨਸਟਰੂਏਸ਼ਨ ਦਾ ਨਾਮ ਦਿੱਤਾ ਗਿਆ ਹੈ।



ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਲਗਭਗ 26 ਫੀਸਦੀ ਮਰਦ ਅਜਿਹੇ ਨਿਯਮਤ 'ਮੇਲ ਪੀਰੀਅਡਜ਼' ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਔਰਤਾਂ ਦੇ ਪੀਰੀਅਡਜ਼ ਬਹੁਤ ਹੀ ਦਰਦਨਾਕ ਹੁੰਦੇ ਹਨ, ਓਸੇ ਤਰ੍ਹਾਂ ਮਰਦਾਂ ਦੇ ਵੀ ਕੁਝ ਲੱਛਣ ਉਸੇ ਵਰਗੇ ਹੁੰਦੇ ਹਨ।

ਪਰ ਅਹਿਮ ਤੌਰ 'ਤੇ ਇੱਕ ਵੱਡਾ ਫਰਕ ਇਹ ਹੈ ਕਿ ਔਰਤਾਂ ਨੂੰ ਬਲੀਡਿੰਗ ਹੁੰਦੀ ਹੈ, ਜਦਕਿ ਮਰਦਾਂ ਵਿੱਚ ਬਲੀਡਿੰਗ ਨਹੀਂ ਹੁੰਦੀ।

ਇਸ ਤੋਂ ਇਲਾਵਾ, ਮਰਦਾਂ ਵਿੱਚ ਵੀ ਇਹ ਲੱਛਣ ਦੇਖਣ ਨੂੰ ਮਿਲਦੇ ਹਨ: ਪੇਟ ਦਰਦ, ਚਿੜਚਿੜਾਪਨ, ਥਕਾਵਟ, ਡਿਪਰੈਸ਼ਨ



ਇਸ ਦੌਰਾਨ ਸ਼ਰਾਬ ਦੀ ਸੇਵਨ ਨਹੀਂ ਕਰਨੀ ਚਾਹੀਦੀ, ਸਮੋਕਿੰਗ ਤੋਂ ਵੀ ਦੂਰੀ ਬਣਾਈ ਰੱਖੋ

ਆਪਣੇ ਮੂਡ ਤੇ ਥਕਾਵਟ 'ਤੇ ਧਿਆਨ ਦਿਓ, ਹੋ ਸਕੇ ਤਾਂ ਆਰਾਮ ਕਰੋ, ਅਤੇ ਹਲਕਾ ਖਾਣਾ ਖਾਓ, ਮਾਨਸਿਕ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ

ਇਹ ਸਾਵਧਾਨੀਆਂ ਆਪਣਾ ਕੇ ਮਰਦ ਆਪਣੇ ਸਰੀਰ ਅਤੇ ਮਨ ਦੋਹਾਂ ਨੂੰ ਸੰਤੁਲਿਤ ਰੱਖ ਸਕਦੇ ਹਨ।