ਮੇਥੀ ਦੇ ਪੱਤੇ ਸਿਆਲ 'ਚ ਮਿਲਣ ਵਾਲੀ ਇੱਕ ਬਹੁਤ ਹੀ ਪੌਸ਼ਟਿਕ ਸਬਜ਼ੀ ਹੈ। ਤੁਸੀਂ ਇਸ ਦੀ ਵਰਤੋਂ ਸਬਜ਼ੀ ਦੇ ਰੂਪ ਵਿੱਚ ਅਤੇ ਸਾਗ ਅਤੇ ਪਰਾਂਠੇ ਬਣਾਉਣ ਲਈ ਕਰ ਸਕਦੇ ਹੋ। ਮੇਥੀ ਦੇ ਪੱਤਿਆਂ ਦਾ ਪਰਾਂਠਾ ਨਾ ਸਿਰਫ਼ ਸੁਆਦੀ ਹੁੰਦਾ ਹੈ ਸਗੋਂ ਸਿਹਤਮੰਦ ਵੀ ਹੁੰਦਾ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਆਲੂ ਅਤੇ ਪਨੀਰ ਦੇ ਪਰਾਂਠੇ ਤੋਂ ਵੀ ਜ਼ਿਆਦਾ ਸਿਹਤਮੰਦ ਹਨ। ਮੇਥੀ ਦਾ ਪਰਾਂਠਾ ਖਾਂਦੇ ਹੋ ਤਾਂ ਇਹ ਸਰੀਰ ਨੂੰ ਗਰਮ ਰੱਖਣ ਦੇ ਨਾਲ ਪਾਚਨ ਲਈ ਵੀ ਚੰਗਾ ਹੁੰਦਾ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਸਰਦੀਆਂ 'ਚ ਠੰਡ ਕਰਕੇ ਲੋਕਾਂ ਦੀ ਸਰੀਰਕ ਐਕਟਿਵਿਟੀ ਘੱਟ ਜਾਂਦੀ ਹੈ। ਅਜਿਹੇ 'ਚ ਕੋਲੈਸਟ੍ਰੋਲ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਰ ਜੇਕਰ ਤੁਸੀਂ ਬਿਨਾਂ ਤੇਲ ਦੇ ਮੇਥੀ ਦਾ ਪਰਾਂਠਾ ਖਾਂਦੇ ਹੋ ਤਾਂ ਇਹ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਕੋਲੈਸਟ੍ਰਾਲ ਨੂੰ ਕੰਟਰੋਲ ਕਰਨ ਲਈ ਮੇਥੀ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਬੀਪੀ ਕੰਟਰੋਲ 'ਚ ਰਹਿੰਦਾ ਹੈ।