ਭੋਜਨ ਦੀ ਗੁਣਵੱਤਾ ਨੂੰ ਵਧਾਉਣ ਲਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਪਕਵਾਨਾਂ ਵਿੱਚ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ



ਪੇਟ ਦੇ ਰੋਗ, ਗੈਸ, ਕਬਜ਼, ਦਰਦ, ਪੱਥਰੀ ਦੀ ਸਮੱਸਿਆ ਅਤੇ ਸ਼ੂਗਰ ਆਦਿ ਰੋਗਾਂ 'ਚ ਹਿੰਗ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ



ਹਿੰਗ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਵਿੱਚ ਸੋਡੀਅਮ ਦੇ ਪ੍ਰਭਾਵਾਂ ਨੂੰ ਕੰਟਰੋਲ ਕਰਦਾ ਹੈ



ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ ਵਿੱਚ ਕਾਰਗਰ ਸਾਬਤ ਹੁੰਦਾ ਹੈ



ਇਸ ਤੋਂ ਇਲਾਵਾ ਹਿੰਗ ਦੇ ਸੇਵਨ ਨਾਲ ਧਮਨੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਰਾਹਤ ਮਿਲਦੀ ਹੈ



ਪੇਟ ਦਰਦ ਵਿੱਚ ਹਿੰਗ ਬਹੁਤ ਫਾਇਦੇਮੰਦ ਹੈ



ਖੋਜ ਤੋਂ ਪਤਾ ਚੱਲਿਆ ਹੈ ਕਿ ਹਿੰਗ ਵਿਚ ਦਰਦਨਾਸ਼ਕ ਗੁਣ ਹੁੰਦੇ ਹਨ, ਜੋ ਪੇਟ ਦੇ ਦਰਦ ਤੋਂ ਵਿਸ਼ੇਸ਼ ਰਾਹਤ ਪ੍ਰਦਾਨ ਕਰਦੇ ਹਨ



ਇਹ ਭੋਜਨ ਨੂੰ ਜਲਦੀ ਪਚਾਉਣ ਵਿੱਚ ਮਦਦ ਕਰ ਸਕਦਾ ਹੈ



ਹਿੰਗ ਨੂੰ ਕੋਸੇ ਪਾਣੀ ਨਾਲ ਲਿਆ ਜਾ ਸਕਦਾ ਹੈ



ਸਬਜ਼ੀ ਬਣਾਉਂਦੇ ਸਮੇਂ ਹਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ