ਆਹ 2 ਚੀਜਾਂ ਮਿਲਾ ਕੇ ਖਾ ਲਓ ਦਹੀ, ਆਸਾਨੀ ਨਾਲ ਘੱਟ ਜਾਵੇਗਾ ਭਾਰ ਜੇਕਰ ਤੁਸੀਂ ਵੀ ਭਾਰ ਘੱਟ ਕਰਨ ਲਈ ਡਾਈਟ ਫੋਲੋ ਕਰ ਰਹੇ ਹੋ ਤਾਂ ਤੁਸੀਂ ਆਪਣੀ ਡਾਈਟ ਵਿੱਚ ਆਹ 2 ਚੀਜ਼ਾਂ ਮਿਲਾ ਸਕਦੇ ਹੋ ਤੁਸੀਂ ਦਹੀਂ ਵਿੱਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਸਕਦੇ ਹੋ ਇਨ੍ਹਾਂ ਤਿੰਨਾਂ ਵਿੱਚ ਆਪਣੇ-ਆਪਣੇ ਗੁਣ ਹੁੰਦੇ ਹਨ ਜੋ ਕਿ ਭਾਰ ਘਟਾਉਣ ਵਿੱਚ ਮਦਦਗਾਰ ਹੁੰਦੇ ਹਨ ਦਹੀ ਵਿੱਚ ਪ੍ਰੋਟੀਨ ਅਤੇ ਪ੍ਰੋਬਾਇਓਟਿਕਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਕੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਉੱਥੇ ਹੀ ਕਾਲਾ ਨਮਕ ਤੁਹਾਡੀ ਥਾਇਰਾਡ ਦੀ ਗ੍ਰੰਥੀ ਨੂੰ ਸਿਹਤਮੰਦ ਰੱਖਦਾ ਹੈ ਕਾਲੀ ਮਿਰਚ ਵਿੱਚ ਪਾਏ ਜਾਣ ਵਾਲਾ ਯੌਗਿਕ ਫੈਟ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ