ਖੂਨਦਾਨ ਨੂੰ ਮਹਾਨ ਦਾਨ ਕਿਹਾ ਜਾਂਦਾ ਹੈ ਖੂਨਦਾਨ ਕਰਕੇ ਤੁਸੀਂ ਕਈ ਲੋਕਾਂ ਦੀ ਜਾਨ ਬਚਾ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਅੱਜ ਹੀ ਆਪਣਾ ਖੂਨਦਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। World Blood Donor Day ਹਰ ਸਾਲ 14 ਜੂਨ ਨੂੰ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਸਾਲ ਵਿਸ਼ਵ ਖੂਨਦਾਨ ਦਿਵਸ ਦੀ ਥੀਮ ਕੀ ਹੈ। ਇਸ ਸਾਲ ਦਾ ਥੀਮ ਹੈ 20 Years of Celebrating Giving: Thank you Blood Donors ਇਸ ਥੀਮ ਰਾਹੀਂ World Health Organization ਨੇ ਲੱਖਾਂ ਖੂਨਦਾਨੀਆਂ ਦਾ ਧੰਨਵਾਦ ਕੀਤਾ ਹੈ। World Health Assembly ਨੇ 14 ਜੂਨ 2005 ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਉਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਣ ਲੱਗਾ।