ਨਿੰਮ ਦੀਆਂ ਪੱਤੀਆਂ ਵਿਚ ਇਮਯੂਨੋਮੋਡਿਊਲੇਟਰੀ, ਐਂਟੀ-ਇਨਫਲੇਮੇਟਰੀ, ਐਂਟੀ-ਹਾਈਪਰਗਲਾਈਸੀਮਿਕ, ਐਂਟੀ-ਅਲਸਰ, ਐਂਟੀਮਲੇਰੀਅਲ, ਐਂਟੀਫੰਗਲ, ਆਦਿ ਗੁਣ ਪਾਏ ਗਏ ਹਨ



ਇਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੋਣ ਕਰਕੇ ਨਿੰਮ ਕਈ ਬਿਮਾਰੀਆਂ ਦਾ ਇਲਾਜ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ।



ਨਿੰਮ ਦੀ ਵਰਤੋਂ ਬੁਖਾਰ, ਲਾਗ, ਚਮੜੀ ਦੀਆਂ ਬਿਮਾਰੀਆਂ, ਸੋਜ ਅਤੇ ਦੰਦਾਂ ਦੀਆਂ ਸਮੱਸਿਆਵਾਂ ਦੇ ਇਲਾਜ਼ ਲਈ ਕੀਤੀ ਜਾਂਦੀ ਹੈ।



ਨਿੰਮ ਦੀਆਂ ਪੱਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਕਿਨ ਸਮੱਸਿਆਵਾਂ ਦੇ ਇਲਾਜ਼ ਲਈ ਵਰਤਿਆ ਜਾਂਦਾ ਹੈ।



ਚਿਹਰੇ ਉੱਤੇ ਕਿੱਲ, ਐਕਨੇ ਹਟਾਉਣ ਲਈ ਵੀ ਨਿੰਮ ਨੂੰ ਵਰਤਿਆ ਜਾਂਦਾ ਹੈ।



ਪੱਤਿਆ ਦਾ ਰਸ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ



ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਬਲੱਡ ਸ਼ੂਗਰ ਕੰਟਰੌਲ ਹੁੰਦਾ ਹੈ।



ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਨਿੰਮ ਦੇ ਪੱਤੇ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।



ਬਰਸਾਤ ਦੇ ਮੌਸਮ ਵਿੱਚ ਚਮੜੀ ਦੀ ਲਾਗ ਤੋਂ ਬਚਣ ਲਈ ਨਿੰਮ ਦੀਆਂ ਪੱਤੀਆਂ ਲਾਭਦਾਇਕ ਹੋ ਸਕਦੀਆਂ ਹਨ।



ਇਸ ਦੇ ਇਲਾਵਾ ਨਿੰਮ ਦੇ ਵੱਖ-ਵੱਖ ਹਿੱਸਿਆ ਦੀ ਵਰਤੋਂ ਆਧੁਨਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ।