ਬਾਦਾਮ ਸਿਹਤ ਲਈ ਫਾਇਦੇਮੰਦ ਹਨ, ਪਰ ਜੇਕਰ ਇਹਨਾਂ ਨੂੰ ਗਲਤ ਤਰੀਕੇ ਨਾਲ ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦੇ ਹਨ। ਕੁਝ ਖਾਣਿਆਂ ਨਾਲ ਬਾਦਾਮ ਖਾਣ ਨਾਲ ਪਾਚਣ ਦੀ ਸਮੱਸਿਆ ਅਤੇ ਹੋਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।

ਬਾਦਾਮ ਨੂੰ ਨਮਕੀਨ, ਚਿਪਸ ਜਾਂ ਡੀਪ-ਫਰਾਈਡ ਖਾਣਿਆਂ ਦੇ ਨਾਲ ਨਹੀਂ ਖਾਣਾ ਚਾਹੀਦਾ। ਇਹ ਕੰਬੀਨੇਸ਼ਨ ਸਰੀਰ ਨੂੰ ਲੋੜੀਂਦਾ ਨਿਊਟ੍ਰਿਸ਼ਨ ਨਹੀਂ ਦਿੰਦਾ ਅਤੇ ਉਲਟਾ ਸਿਹਤ ਸਮੱਸਿਆ ਵਧਾ ਸਕਦਾ ਹੈ।

ਅਕਸਰ ਲੋਕ ਭੁੰਨੇ ਹੋਏ ਬਾਦਾਮ ਨੂੰ ਚਾਹ ਜਾਂ ਕੌਫੀ ਨਾਲ ਖਾਣਾ ਪਸੰਦ ਕਰਦੇ ਹਨ। ਪਰ ਇਹ ਕੰਬੀਨੈਸ਼ਨ ਨਰਵਸ ਸਿਸਟਮ ’ਤੇ ਗਲਤ ਅਸਰ ਪਾ ਸਕਦਾ ਹੈ। ਇਸ ਨਾਲ ਐਂਜਾਇਟੀ, ਅਨਿਯਮਿਤ ਹਾਰਟਬੀਟ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਸੰਤਰਾ, ਅੰਗੂਰ ਵਰਗੇ ਖੱਟੇ ਫਲਾਂ ਦੇ ਨਾਲ ਬਾਦਾਮ ਖਾਣਾ ਪੇਟ ਦਰਦ ਅਤੇ ਅਪਚ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਇਸ ਲਈ ਖੱਟੇ ਫਲ ਖਾਣ ਤੋਂ ਘੱਟੋ-ਘੱਟ ਇਕ ਘੰਟੇ ਬਾਅਦ ਹੀ ਬਾਦਾਮ ਖਾਣਾ ਚਾਹੀਦਾ ਹੈ।

ਜੇ ਤੁਸੀਂ ਬਦਾਮ ਨੂੰ ਚਾਕਲੇਟ, ਮਿਠਾਈ ਜਾਂ ਚੀਨੀ ਵਾਲੇ ਸੀਰੀਅਲ ਨਾਲ ਮਿਲਾ ਕੇ ਖਾਂਦੇ ਹੋ, ਤਾਂ ਇਸ ਦਾ ਕੋਈ ਖ਼ਾਸ ਫਾਇਦਾ ਨਹੀਂ ਹੁੰਦਾ।

ਮਾਰਕੀਟ ਵਿੱਚ ਆਲਮੰਡ ਚਾਕਲੇਟ ਅਤੇ ਬਾਦਾਮ ਵਾਲੇ ਸੀਰੀਅਲ ਆਸਾਨੀ ਨਾਲ ਮਿਲ ਜਾਂਦੇ ਹਨ, ਪਰ ਇਹ ਮਿਲਾਪ ਬਦਾਮ ਦੇ ਲਾਭਾਂ ਨੂੰ ਘਟਾ ਦਿੰਦਾ ਹੈ।

ਬਦਾਮ ਤੋਂ ਮਿਲਣ ਵਾਲੀ ਤਾਕਤ ਸ਼ੂਗਰੀ ਖਾਣਿਆਂ ਨਾਲ ਖਾਣ 'ਤੇ ਨਹੀਂ ਮਿਲਦੀ, ਕਿਉਂਕਿ ਸ਼ੂਗਰ ਕਾਰਨ ਖ਼ੂਨ ਵਿੱਚ ਗਲੂਕੋਜ਼ ਦੀ ਮਾਤਰਾ ਤੇਜ਼ੀ ਨਾਲ ਵੱਧਦੀ ਹੈ।

ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰੱਖਣ ਦੀ ਲੋੜ ਹੁੰਦੀ ਹੈ, ਉਹਨਾਂ ਲਈ ਇਹ ਮਿਲਾਪ ਨੁਕਸਾਨਦਾਇਕ ਹੋ ਸਕਦਾ ਹੈ।

ਕਈ ਲੋਕ ਬਦਾਮ ਨੂੰ ਡੇਅਰੀ ਪ੍ਰੋਡਕਟਸ ਨਾਲ ਮਿਲਾ ਕੇ ਖਾਣਾ ਪਸੰਦ ਕਰਦੇ ਹਨ, ਜਿਵੇਂ ਦਹੀਂ 'ਤੇ ਬਦਾਮ ਦੀ ਟਾਪਿੰਗ ਕਰਨਾ ਜਾਂ ਕ੍ਰੀਮ ਵਾਲੀ ਕਾਫੀ ਵਿੱਚ ਬਦਾਮ ਦੁੱਧ ਸ਼ਾਮਲ ਕਰਨਾ।

ਪਰ ਇਹ ਮਿਲਾਪ ਪੇਟ ਵਿੱਚ ਅਪਚ ਦੀ ਸਮੱਸਿਆ ਪੈਦਾ ਕਰ ਸਕਦਾ ਹੈ, ਕਿਉਂਕਿ ਦੋਵੇਂ ਦੇ ਪਾਚਣ ਦੀ ਗਤੀ ਵੱਖ-ਵੱਖ ਹੁੰਦੀ ਹੈ। ਆਯੁਰਵੇਦ ਦੇ ਅਨੁਸਾਰ, ਨਟਸ ਅਤੇ ਡੇਅਰੀ ਪ੍ਰੋਡਕਟ ਨੂੰ ਇਕੱਠੇ ਖਾਣ ਨਾਲ ਕਫ਼ ਦੋਸ਼ ਵੱਧ ਸਕਦਾ ਹੈ।

ਬਦਾਮ 'ਚ ਕੁਦਰਤੀ ਤੌਰ 'ਤੇ ਆਕਸਲੇਟ ਹੁੰਦਾ ਹੈ, ਇਸ ਕਰਕੇ ਜੇ ਇਸਨੂੰ ਵੱਧ ਮਾਤਰਾ ਵਿੱਚ ਖਾਧਾ ਜਾਵੇ ਤਾਂ ਕਿਡਨੀ ਸਟੋਨ ਦਾ ਖਤਰਾ ਰਹਿੰਦਾ ਹੈ।

ਜੇ ਬਾਦਾਮ ਨੂੰ ਪਾਲਕ, ਚੁਕੰਦਰ ਜਾਂ ਸ਼ਕਰਕੰਦ ਵਰਗੇ ਹਾਈ ਆਕਸਲੇਟ ਖਾਣਿਆਂ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਹ ਖਤਰਾ ਹੋਰ ਵੀ ਵੱਧ ਸਕਦਾ ਹੈ। ਵੱਧ ਆਕਸਲੇਟ ਸਰੀਰ ਵਿੱਚ ਕੈਲਸ਼ੀਅਮ ਨਾਲ ਮਿਲ ਕੇ ਪੱਥਰੀ ਬਣਾਉਣ ਦਾ ਕਾਰਨ ਬਣ ਸਕਦਾ ਹੈ।