ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਹੁੰਦਾ ਹੈ, ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਸਾਡੇ ਦਿਲ ਦੀ ਗਤੀਵਿਧੀ ਵੀ ਵਧਦੀ ਹੈ।



ਪਰ ਜੇਕਰ ਤੁਸੀਂ ਸੈਰ ਕਰਦੇ ਹੋ ਕੁੱਝ ਗਲਤੀਆਂ ਕਰ ਰਹੇ ਤਾਂ ਇਹ ਤੁਹਾਡੇ ਦਿਲ ਦੀ ਸਿਹਤ ਲਈ ਸਹੀ ਨਹੀਂ ਹੈ।

ਸੈਰ 'ਤੇ ਜਾਣ ਤੋਂ ਪਹਿਲਾਂ ਕੁੱਝ ਮਿੰਟਾਂ ਲਈ ਹਲਕਾ ਸਟ੍ਰੈਚਿੰਗ ਤੇ ਵਾਰਮ-ਅੱਪ ਕਰਨਾ ਜ਼ਰੂਰੀ ਹੈ।



ਇਹ ਸਾਡੀਆਂ ਮਾਸਪੇਸ਼ੀਆਂ ਨੂੰ ਲਚਕੀਲਾ ਬਣਾਉਂਦਾ ਹੈ ਤੇ ਸਰੀਰ ਨੂੰ ਸੈਰ ਕਰਨ ਲਈ ਤਿਆਰ ਕਰਦਾ ਹੈ, ਜਿਸ ਨਾਲ ਨੁਕਸਾਨ ਦਾ ਖਤਰਾ ਘੱਟ ਹੁੰਦਾ ਹੈ।

ਦਿਲ ਦੀ ਸਿਹਤ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸੈਰ ਕਰਦੇ ਸਮੇਂ ਆਪਣੀ ਗਤੀ ਵਧਾਓ।



ਧੀਮੀ ਰਫ਼ਤਾਰ ਨਾਲ ਚੱਲਣ ਦੀ ਬਜਾਏ ਤੇਜ਼ ਜਾਂ ਮੱਧਮ ਰਫ਼ਤਾਰ ਨਾਲ ਤੁਰਨਾ ਜ਼ਿਆਦਾ ਲਾਭਕਾਰੀ ਹੁੰਦਾ ਹੈ।

ਇਹ ਦਿਲ ਦੇ ਕੰਮ ਨੂੰ ਚੰਗਾ ਬਣਾਉਂਦਾ ਹੈ ਤੇ ਕੈਲੋਰੀ ਬਰਨ ਕਰਨ 'ਚ ਸਹਾਇਤਾ ਕਰਦਾ ਹੈ।



ਸੈਰ ਕਰਦੇ ਸਮੇਂ ਆਪਣੀ ਪਿੱਠ ਸਿੱਧੀ ਤੇ ਮੋਢਿਆਂ ਨੂੰ ਢਿੱਲਾ ਰੱਖੋ। ਝੁਕੀ ਹੋਈ ਪਿੱਠ ਤੁਹਾਡੇ ਦਿਲ 'ਤੇ ਵਾਧੂ ਦਬਾਅ ਪਾ ਸਕਦੀ ਹੈ।

ਸਹੀ ਸਰੀਰਕ ਸਥਿਤੀ ਨਾਲ ਸਾਹ ਲੈਣ ਦੀ ਪ੍ਰਕਿਰਿਆ ਵਿੱਚ ਸੁਧਾਰ ਹੁੰਦਾ ਹੈ ਤੇ ਖੂਨ ਦਾ ਸੰਚਾਰ ਵਧੀਆ ਰਹਿੰਦਾ ਹੈ।



ਸੈਰ ਕਰਦੇ ਸਮੇਂ ਡੂੰਘੇ ਤੇ ਨਿਯੰਤਰਿਤ ਸਾਹ ਲੈਣਾ ਬਹੁਤ ਜ਼ਰੂਰੀ ਹੈ।



ਲੰਮੇ ਸਾਹ ਲੈਣ ਨਾਲ ਸਰੀਰ ਨੂੰ ਵਧੇਰੇ ਆਕਸੀਜਨ ਮਿਲਦੀ ਹੈ, ਜਿਸ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਤੇ ਆਕਸੀਜਨ ਦਾ ਪੱਧਰ ਚੰਗਾ ਰਹਿੰਦਾ ਹੈ। ਇਸ ਨਾਲ ਦਿਲ 'ਤੇ ਦਬਾਅ ਘੱਟ ਹੁੰਦਾ ਹੈ।

ਸੈਰ ਕਰਦੇ ਸਮੇਂ ਪਾਣੀ ਪੀਂਦੇ ਰਹਿਣਾ ਜ਼ਰੂਰੀ ਹੈ। ਸਰੀਰ ਵਿੱਚ ਪਾਣੀ ਦੀ ਕਮੀ ਨਾਲ ਖੂਨ ਦੇ ਗੇੜ 'ਤੇ ਮਾੜਾ ਅਸਰ ਪੈਂਦਾ ਹੈ।



ਇਸ ਲਈ ਅਜਿਹੀ ਸਥਿਤੀ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਪੀਣ ਨਾਲ ਤੁਹਾਡੇ ਦਿਲ ਦੇ ਕੰਮਕਾਜ ਵਿੱਚ ਸੁਧਾਰ ਹੁੰਦਾ ਹੈ ਤੇ ਸਰੀਰ ਨੂੰ ਹਾਈਡਰੇਟ ਵੀ ਰੱਖਦਾ ਹੈ।