ਠੰਢ ਦੇ ਮੌਸਮ 'ਚ ਅਕਸਰ ਹੀ ਸਿਹਤ ਸੰਬੰਧੀ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਇਸ ਮੌਸਮ 'ਚ ਅਕਸਰ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਦਰਦ ਦੀ ਸਮੱਸਿਆ ਰਹਿੰਦੀ ਹੈ।

ਦੌੜ-ਭੱਜ ਵਾਲੀ ਜ਼ਿੰਦਗੀ ਕਰਕੇ ਸਿਰਦਰਦ, ਪਿੱਠ ਦਰਦ, ਸਰੀਰ ਦਰਦ ਵਰਗੀਆਂ ਸਮੱਸਿਆਵਾਂ ਅਕਸਰ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀਆਂ ਰਹਿੰਦੀਆਂ ਹਨ।



ਅਜਿਹੀ ਸਥਿਤੀ 'ਚ ਲੋਕ ਅਕਸਰ ਇਸ ਦਰਦ ਤੋਂ ਰਾਹਤ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਯਾਨੀਕਿ Painkiller ਦੀ ਵਰਤੋਂ ਕਰਦੇ ਹਨ।



ਦੁਨੀਆ ਭਰ 'ਚ ਪੇਨਕਿਲਰਜ਼ ਸਭ ਤੋਂ ਵੱਧ ਵਰਤੀ ਜਾਣ ਵਾਲੀ ਦਵਾਈ ਹੈ। ਹਾਲਾਂਕਿ ਇਸ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ।

ਦਰਦ ਨਿਵਾਰਕ ਦਵਾਈਆਂ, ਖਾਸ ਤੌਰ 'ਤੇ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਦਵਾਈਆਂ ਤੇ ਓਪਿਓਇਡ, ਕਿਡਨ ਤੇ ਪੇਟ ਵਰਗੇ ਮਹੱਤਵਪੂਰਣ ਅੰਗਾਂ ਲਈ ਨੁਕਸਾਨਦੇਹ ਹੋ ਸਕਦੀਆਂ ਹਨ।



ਦਰਦ ਨਿਵਾਰਕ ਦਵਾਈਆਂ ਦਾ ਸੇਵਨ ਪੇਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਪੇਟ 'ਚ ਐਸੀਡਿਟੀ ਵਧ ਜਾਂਦੀ ਹੈ ਜਿਸ ਨਾਲ ਅਲਸਰ ਤੇ ਗੈਸਟ੍ਰਿਕ ਬਲੀਡਿੰਗ ਦਾ ਖਤਰਾ ਵੱਧ ਜਾਂਦੈ।



ਦਰਦ ਨਿਵਾਰਕ ਦਵਾਈਆਂ ਸਰੀਰ ਦੀ ਫਿਲਟਰੇਸ਼ਨ ਪ੍ਰਣਾਲੀ ਨੂੰ ਬਦਲ ਦਿੰਦੀਆਂ ਹਨ, ਜਿਸ ਨਾਲ ਗੁਰਦਿਆਂ 'ਚ ਬੈਕਟੀਰੀਆ ਜਮ੍ਹਾ ਹੋ ਸਕਦੇ ਹਨ।



ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਲਾਗ ਸੇਪਸਿਸ 'ਚ ਬਦਲ ਸਕਦੀ ਹੈ, ਜੋ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।



ਲਗਾਤਾਰ Painkiller ਖਾਣ ਨਾਲ ਕਿਡਨੀ ਸਟੋਨ ਦਾ ਖਤਰਾ ਵੀ ਵਧ ਜਾਂਦਾ ਹੈ।

ਲਗਾਤਾਰ Painkiller ਖਾਣ ਨਾਲ ਕਿਡਨੀ ਸਟੋਨ ਦਾ ਖਤਰਾ ਵੀ ਵਧ ਜਾਂਦਾ ਹੈ।

ਲੰਬੇ ਸਮੇਂ ਤਕ ਦਰਦ ਨਿਵਾਰਕ ਦਵਾਈਆਂ ਲੈਣ ਨਾਲ ਕ੍ਰੋਨਿਕ ਕਿਡਨੀ ਡਿਜ਼ੀਜ਼ (CKD) ਹੋ ਸਕਦੀ ਹੈ। ਇਸ ਕਾਰਨ ਕਿਡਨੀ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।