ਮੂਲੀ ਦੇ ਪੱਤੇ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ-ਕੇ, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫੋਲੇਟ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਇਸ ਦੇ ਪੱਤਿਆਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ, ਇਹ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ Immunity ਵਧਾਉਂਦਾ ਹੈ ਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ। Vitamin K- ਇਹ ਵਿਟਾਮਿਨ ਖੂਨ ਦੇ ਥੱਕੇ ਬਣਾਉਣ ’ਚ ਮਦਦ ਕਰਦੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਪੱਤਿਆਂ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਆਇਰਨ ਹੁੰਦਾ ਹੈ। ਆਇਰਨ ਹੀਮੋਗਲੋਬਿਨ ਬਣਾਉਣ ’ਚ ਮਦਦ ਕਰਦਾ ਹੈ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਕਸੀਜਨ ਪਹੁੰਚਾਉਂਦਾ ਹੈ। ਮੂਲੀਆਂ ਦੇ ਪੱਤਿਆਂ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਕਿ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਮੂਲੀ ਦੇ ਪੱਤਿਆਂ ਵਿਚ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ ਮੂਲੀ ਦੇ ਪੱਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਮੂਲੀ ਦੇ ਪੱਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ, ਜੋ ਗਠੀਆ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ।