ਇਹ ਖੋਜ ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਵੱਲੋਂ ਕੀਤੀ ਗਈ ਹੈ। ਰੋਜ਼ਾਨਾ ਤੇ ਥੋੜੇ ਸਮੇਂ ਦੀ ਕਸਰਤ ਵੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ।

ਆਮਤੌਰ 'ਤੇ ਲੋਕਾਂ ਨੂੰ ਰੋਜ਼ਾਨਾ 30 ਤੋਂ 60 ਮਿੰਟ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਕ ਨਵੀਂ ਖੋਜ ਤੋਂ ਪਤਾ ਲੱਗਿਆ ਹੈ ਕਿ ਬਲੱਡ ਸ਼ੂਗਰ ਘੱਟ ਕਰਨ ਲਈ ਸਿਰਫ਼ 5 ਮਿੰਟ ਦੀ ਐਕਸਰਸਾਈਜ਼ ਵੀ ਫਾਇਦੇਮੰਦ ਹੋ ਸਕਦੀ ਹੈ।



ਲੰਡਨ ਤੇ ਸਿਡਨੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੇ ਗਏ ਇਸ ਅਧਿਐਨ 'ਚ ਇਹ ਪਾਇਆ ਗਿਆ ਹੈ ਕਿ ਰੋਜ਼ਾਨਾ ਸਿਰਫ਼ 5 ਮਿੰਟ ਦੀ ਐਕਸਰਸਾਈਜ਼ ਵੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਪ੍ਰਭਾਵੀ ਹੋ ਸਕਦੀ ਹੈ



ਇਸ ਖੋਜ 'ਚ 15,000 ਲੋਕਾਂ ਨੂੰ 24 ਘੰਟੇ ਤਕ ਟਰੈਕ ਕੀਤਾ ਗਿਆ ਹੈ ਤੇ ਪਾਇਆ ਗਿਆ ਹੈ ਕਿ ਸਾਈਕਲ ਚਲਾਉਣਾ, ਪੌੜੀਆਂ ਚੜਨ ਵਰਗੀਆਂ ਛੋਟੀਆਂ-ਛੋਟੀਆਂ ਐਕਸਰਸਾਈਜ਼ ਨੂੰ ਰੋਜ਼ ਦੀ ਰੁਟੀਨ 'ਚ ਸ਼ਾਮਲ ਕਰਨ ਨਾਲ BP ਪੱਧਰ 'ਚ ਵਧੀਆ ਸੁਧਾਰ ਹੁੰਦਾ ਹੈ।



ਅਧਿਐਨ ਤੋਂ ਪਤਾ ਲੱਗਦਾ ਹੈ ਕਿ ਰੋਜ਼ਾਨਾ ਐਕਸਰਸਾਈਜ਼ ਚਾਹੇ ਥੋੜੀ ਦੇਰ ਹੀ ਕਿਉਂ ਨਾ ਕੀਤੀ ਜਾਵੇ, ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਬਹੁਤ ਪ੍ਰਭਾਵੀ ਹੈ।



ਵਿਗਿਆਨੀਆਂ ਅਨੁਸਾਰ ਦਿਨ 'ਚ ਕੇਵਲ 5 ਮਿੰਟ ਦੀ ਵਾਧੂ ਐਕਸਰਸਾਈਜ਼ ਵੀ ਬਲੱਡ ਪ੍ਰੈਸ਼ਰ ਨੂੰ ਕੰਟੋਰਲ ਕਰਨ ਤੇ ਆਵਰਆਲ ਹੈਲਥ 'ਚ ਸੁਧਾਰ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।



ਛੋਟੇ-ਛੋਟੇ ਬਦਲਾਅ ਕਰ ਕੇ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹੋ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖ ਸਕਦੇ ਹੋ।



ਕਈ ਅਧਿਐਨਾਂ ਨਾਲ ਇਹ ਸਾਬਤ ਹੋਇਆ ਹੈ ਕਿ ਰੋਜ਼ਾਨਾ ਫਿਜ਼ੀਕਲ ਐਕਟੀਵਿਟੀ ਹੌਲੀ-ਹੌਲੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੀ ਹੈ।



ਇਸ ਲਈ ਆਪਣੀ ਰੋਜ਼ਾਨਾ ਰੁਟੀਨ 'ਚ ਥੋੜੀ ਫਿਜ਼ੀਕਲ ਐਕਟੀਵਿਟੀ ਨੂੰ ਸ਼ਾਮਲ ਕਰਨ ਨਾਲ ਤੁਸੀਂ ਸਿਹਤ ਦਾ ਵਧੀਆ ਰਸਤਾ ਖੋਲ੍ਹ ਸਕਦੇ ਹੋ।