ਹਾਈ ਬਲੱਡ ਪ੍ਰੈਸ਼ਰ, ਜਿਸ ਨੂੰ ਅੰਗਰੇਜ਼ੀ ਵਿੱਚ hypertension ਕਿਹਾ ਜਾਂਦਾ ਹੈ, ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਖੂਨ ਦੀਆਂ ਨਾੜੀਆਂ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ।



ਇਹ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਦਿਲ ਦਾ ਦੌਰਾ, ਸਟ੍ਰੋਕ ਅਤੇ ਗੁਰਦੇ ਦੀ ਬਿਮਾਰੀ ਆਦਿ।



ਇਸ ਲਈ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਇਸ ਲਈ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਕੁੱਝ ਚੀਜ਼ਾਂ ਨੇ ਜਿਨ੍ਹਾਂ ਨੂੰ ਗਲਤੀ ਦੇ ਨਾਲ ਵੀ ਨਹੀਂ ਖਾਣਾ ਚਾਹੀਦਾ ਹੈ।

ਸੇਚੁਰੇਟਿਡ ਫੈਟ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦੀ ਹੈ ਜੋ ਧਮਨੀਆਂ ਨੂੰ ਸਖ਼ਤ ਬਣਾਉਂਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ।



ਸੇਚੁਰੇਟਿਡ ਫੈਟ ਲਾਲ ਮੀਟ, ਪਨੀਰ, ਮੱਖਣ ਅਤੇ ਨਾਰੀਅਲ ਦੇ ਤੇਲ ਵਿੱਚ ਪਾਈ ਜਾਂਦੀ ਹੈ।

ਲੂਣ ਵਿੱਚ ਸੋਡੀਅਮ ਹੁੰਦਾ ਹੈ ਜੋ ਸਰੀਰ ਵਿੱਚ ਪਾਣੀ ਨੂੰ ਬਰਕਰਾਰ ਰੱਖਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।



ਪ੍ਰੋਸੈਸਡ ਫੂਡ ਆਈਟਮਾਂ, ਡੱਬਾਬੰਦ ​​ਭੋਜਨ ਅਤੇ ਤਿਆਰ ਭੋਜਨ ਵਿੱਚ ਆਮ ਤੌਰ 'ਤੇ ਲੂਣ ਦੀ ਜ਼ਿਆਦਾ ਮਾਤਰਾ ਹੁੰਦੀ ਹੈ।

ਜ਼ਿਆਦਾ ਮਾਤਰਾ 'ਚ ਖੰਡ ਦਾ ਸੇਵਨ ਕਰਨ ਨਾਲ ਭਾਰ ਵਧ ਸਕਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਇਕ ਕਾਰਕ ਹੈ। ਸੋਡਾ, ਕੈਂਡੀ ਅਤੇ ਪੇਸਟਰੀਆਂ ਵਿੱਚ ਖੰਡ ਪਾਈ ਜਾਂਦੀ ਹੈ।



ਭਾਰੀ ਮਾਤਰਾ ਵਿੱਚ ਸ਼ਰਾਬ ਪੀਣ ਨਾਲ ਬਲੱਡ ਪ੍ਰੈਸ਼ਰ ਲੰਬੇ ਸਮੇਂ ਤੱਕ ਉੱਚਾ ਰਹਿ ਸਕਦਾ ਹੈ।



ਕੈਫੀਨ ਕਾਰਨ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਕੈਫੀਨ ਵਾਲੇ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।