ਦ ਲੈਂਸੇਟ ਨਾਂ ਦੇ ਜਨਤਕ ਸਿਹਤ ਰਸਾਲੇ ਵਿਚ ਛਪੇ ਹਾਲੀਆ ਅਧਿਐਨ ਮੁਤਾਬਕ 2050 ਤੱਕ ਧੂੰਆਂਨੋਸ਼ੀ ਨੂੰ ਮੌਜੂਦਾ ਦਰ ਦੇ ਪੰਜ ਫ਼ੀਸਦੀ ਤੱਕ ਘੱਟ ਕਰਨ ਨਾਲ ਮਰਦਾਂ ਵਿਚ ਜੀਵਨ ਉਮੀਦ ਇਕ ਸਾਲ ਤੇ ਔਰਤਾਂ ਵਿਚ 0.2 ਸਾਲ ਵੱਧ ਜਾਏਗੀ।

ਖੋਜਕਰਤਾਵਾਂ ਨੇ ਪਾਇਆ ਹੈ ਕਿ ਮੌਜੂਦਾ ਰੁਝਾਨਾਂ ਦੇ ਆਧਾਰ ’ਤੇ ਦੁਨੀਆ ਭਰ ਵਿਚ ਸਿਗਰਟਨੋਸ਼ੀ ਦੀ ਦਰ 2050 ਤੱਕ ਮਰਦਾਂ ਵਿਚ 21 ਫ਼ੀਸਦੀ ਤੇ ਔਰਤਾਂ ਵਿਚ ਚਾਰ ਫ਼ੀਸਦੀ ਤੱਕ ਘੱਟ ਹੋ ਸਕਦੀ ਹੈ।



ਗਲੋਬਲ ਬਰਡਨ ਆਫ ਡਿਜ਼ੀਜ਼, ਇੰਜਰੀਜ਼ ਐਂਡ ਰਿਸਕ ਫੈਕਟਰਸ ਟੋਬੈਕੋ ਫੋਰਕਾਸਟਿੰਗ ਕੋਲੈਬੋਰੇਟਰਸ ਨੇ ਕਿਹਾ ਕਿ ਧੂੰਆਂਨੋਸ਼ੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਨਾਲ ਜ਼ਿੰਦਗੀ ਦੇ 876 ਮਿਲੀਅਨ ਸਾਲਾਂ ਦਾ ਨੁਕਸਾਨ ਰੋਕਿਆ ਜਾ ਸਕੇਗਾ।

2095 ਤੱਕ ਸਿਗਰੇਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਨਾਲ 185 ਦੇਸ਼ਾਂ ਵਿਚ ਫੇਫੜਿਆਂ ਦੇ ਕੈਂਸਰ ਨਾਲ 12 ਲੱਖ ਮੌਤਾਂ ਰੋਕੀਆਂ ਜਾ ਸਕਦੀਆਂ ਹਨ।



ਇਨ੍ਹਾਂ ਵਿੱਚੋਂ ਦੋ ਤਿਹਾਈ ਘੱਟ ਆਮਦਨ ਵਾਲੇ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿਚ ਹੋਣਗੀਆਂ



ਅਧਿਐਨ ਮੁਤਾਬਕ ਰੋਕੀਆਂ ਜਾ ਸਕਦੀਆਂ ਮੌਤਾਂ ਬਾਰੇ ਅਨੁਮਾਨ 2006 ਤੇ 2010 ਵਿਚਾਲੇ ਪੈਦਾ ਹੋਏ ਲੋਕਾਂ ਲਈ ਤੰਬਾਕੂ ਵਿਕਰੀ ’ਤੇ ਰੋਕ ਦੇ ਅਸਰ ਦਾ ਵਿਸ਼ਲੇਸ਼ਣ ਕਰ ਕੇ ਪ੍ਰਾਪਤ ਕੀਤੇ ਗਏ ਸਨ।



ਸਿਗਰਟ ਛੱਡਣਾ ਆਸਾਨ ਨਹੀਂ ਹੈ। ਸਿਗਰਟਨੋਸ਼ੀ ਨੂੰ ਛੱਡਣ ਲਈ ਹਰ ਰੋਜ਼ ਸਵੇਰੇ ਉੱਠੋ ਅਤੇ ਆਪਣੇ ਆਪ ਨੂੰ ਦੱਸੋ ਕਿ ਤੁਸੀਂ ਅੱਜ ਸਿਗਰਟ ਨਹੀਂ ਪੀਣੀ ਹੈ ਅਤੇ ਆਪਣੇ ਮਨ ਨੂੰ ਇਸ ਤਰ੍ਹਾਂ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।



ਇਹ ਗੱਲ ਤੁਸੀਂ ਰੋਜ਼ਾਨਾ ਆਪਣੇ ਆਪ ਨੂੰ ਕਹੋ।ਜਦੋਂ ਤੱਕ ਤੁਸੀਂ ਇੱਕ ਹਫ਼ਤਾ ਜਾਂ ਇੱਕ ਮਹੀਨਾ ਸਿਗਰਟਨੋਸ਼ੀ ਤੋਂ ਬਿਨਾਂ ਨਹੀਂ ਕੱਟ ਲੈਂਦੇ।

ਆਪਣੇ ਟ੍ਰਿਗਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਤੋਂ ਬਚਣ ਲਈ ਇੱਕ ਯੋਜਨਾ ਬਣਾਓ।



ਜੇਕਰ ਤੁਸੀਂ ਤਣਾਅ ਵਿੱਚ ਹੁੰਦੇ ਹੋਏ ਆਮ ਤੌਰ ‘ਤੇ ਸਿਗਰਟ ਪੀਂਦੇ ਹੋ, ਤਾਂ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਸਿਹਤਮੰਦ ਤਰੀਕਾ ਲੱਭੋ, ਜਿਵੇਂ ਕਿ ਕਸਰਤ, ਲੰਬੇ ਲੰਬੇ ਸਾਹ ਲੈਣਾ ਜਾਂ ਮੈਡੀਟੇਸ਼ਨ।