ਡਾਇਬਟੀਜ਼ ਮਰੀਜ਼ਾਂ ਲਈ ਖਾਣ-ਪੀਣ ਸਭ ਤੋਂ ਵੱਡਾ ਚੈਲੇਂਜ ਹੁੰਦਾ ਹੈ। ਕਣਕ ਦੀ ਰੋਟੀ ਖਾਣ ਨਾਲ ਬਲਡ ਸ਼ੂਗਰ ਵਧ ਸਕਦਾ ਹੈ, ਪਰ ਰਾਗੀ ਦਾ ਆਟਾ ਇਸਦਾ ਬਿਹਤਰ ਵਿਕਲਪ ਹੈ, ਖ਼ਾਸ ਕਰਕੇ ਮਾਨਸੂਨ ਦੇ ਦਿਨਾਂ ਵਿੱਚ।

ਰਾਗੀ ਦੀ ਰੋਟੀ ਡਾਇਬਟੀਜ਼ ਮਰੀਜ਼ਾਂ ਲਈ ਫਾਇਦੇਮੰਦ ਹੈ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੈ, ਜਿਸ ਨਾਲ ਸ਼ੂਗਰ ਹੌਲੀ-ਹੌਲੀ ਬਾਡੀ ਵਿੱਚ ਰੀਲੀਜ਼ ਹੁੰਦੀ ਹੈ।

ਇਸ ਵਿੱਚ ਪ੍ਰੋਟੀਨ ਅਤੇ ਮਿਨਰਲਜ਼ ਵੀ ਹੁੰਦੇ ਹਨ ਜੋ ਹੱਡੀਆਂ ਅਤੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ। ਰਾਗੀ ਦਾ ਗਲਾਈਸੇਮਿਕ ਇੰਡੈਕਸ ਘੱਟ ਹੋਣ ਕਰਕੇ ਇਹ ਸੁਰੱਖਿਅਤ ਚੋਣ ਹੈ।

ਰਾਗੀ ਦੀ ਰੋਟੀ ਪਾਚਣ ਤੰਤਰ ਨੂੰ ਮਜ਼ਬੂਤ ਕਰਦੀ ਹੈ, ਕਬਜ਼ ਅਤੇ ਪੇਟ ਫੁੱਲਣ ਤੋਂ ਰਾਹਤ ਦਿੰਦੀ ਹੈ।

ਇਹ ਸਰੀਰ ਤੋਂ ਟਾਕਸਿਨ ਕੱਢ ਕੇ ਚਿਹਰੇ ‘ਤੇ ਨੈਚਰਲ ਗਲੋ ਲਿਆਉਂਦੀ ਹੈ ਅਤੇ ਫਾਈਬਰ ਕਾਰਨ ਭਾਰ ਘਟਾਉਣ ‘ਚ ਵੀ ਸਹਾਇਕ ਹੈ।

ਰਾਗੀ ਦੀ ਰੋਟੀ ਕਣਕ ਦੀ ਰੋਟੀ ਵਾਂਗ ਬਣਾਈ ਜਾਂਦੀ ਹੈ ਅਤੇ ਸਿਰਫ਼ ਰਾਗੀ ਜਾਂ ਰਾਗੀ-ਕਣਕ ਦੇ ਆਟੇ ਨਾਲ ਤਿਆਰ ਕੀਤੀ ਜਾ ਸਕਦੀ ਹੈ।

ਡਾਇਬਟੀਜ਼ ਮਰੀਜ਼ਾਂ ਲਈ ਇਸ ਨੂੰ ਸਵੇਰੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਕਰਨਾ ਫਾਇਦੇਮੰਦ ਹੈ।

ਇਹ ਬਲੱਡ ਸ਼ੂਗਰ ਕੰਟਰੋਲ, ਭਾਰ ਘਟਾਉਣ, ਪਾਚਣ ਸੁਧਾਰਣ ਅਤੇ ਸਕਿਨ ਲਈ ਵੀ ਸਹਾਇਕ ਹੈ।

ਇਹ ਬਲੱਡ ਸ਼ੂਗਰ ਕੰਟਰੋਲ, ਭਾਰ ਘਟਾਉਣ, ਪਾਚਣ ਸੁਧਾਰਣ ਅਤੇ ਸਕਿਨ ਲਈ ਵੀ ਸਹਾਇਕ ਹੈ।